ਅੰਮ੍ਰਿਤਸਰ, 23 ਜੁਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵਿਖੇ ਐਨ.ਐਸ.ਐਸ ਯੂਨਿਟ, ਐਨ.ਸੀ.ਸੀ ਯੂਨਿਟ ਅਤੇ ਸਪੋਰਟਸ ਵਿੰਗ ਵੱਲੋਂ ਜ਼ਿਲ੍ਹਾ ਪੱਧਰੀ `ਅੰਤਰਰਾਸ਼ਟਰੀ ਯੋਗ ਦਿਵਸ` ਮਨਾਇਆ ਗਿਆ।ਭਾਰਤੀ ਯੋਗ ਸੰਸਥਾਨ ਤੋਂ ਸ਼੍ਰੀਮਤੀ ਸੁਨੀਤਾ ਮਹਾਜਨ, ਸ਼੍ਰੀਮਤੀ ਰਮਾ ਅਤੇ ਸ਼੍ਰੀਮਤੀ ਮੀਨਾਕਸ਼ੀ ਆਏ ਸਨ।
ਸ਼੍ਰੀਮਤੀ ਸੁਨੀਤਾ ਮਹਾਜਨ ਨੇ 250 ਕੈਡਿਟਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਰੋਜ਼ਾਨਾ ਕੀਤੇ ਜਾਣ ਵਾਲੇ ਯੋਗ ਆਸਣ ਕਰਨ ਦੀ ਵਿਧੀ ਸਿਖਾਈ।ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਚਲਦੇ ਯੋਗ ਸੰਸਥਾਨਾਂ ਬਾਰੇ ਵੀ ਜਾਣਕਾਰੀ ਦਿੱਤੀ।ਉਹਨਾਂ ਨੇ ਕਿਹਾ ਕਿ ਅਸੀਂ ਜੇ ਯੋਗ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਂਦੇ ਹਾਂ ਤਾਂ ਅਸੀ ਸਰੀਰਕ ਅਤੇ ਮਾਨਸਿਕ ਤੌਰ `ਤੇ ਤੰਦਰੁਸਤ ਰਹਿੰਦੇ ਹਾਂ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਯੋਗ ਦਾ ਮਹੱਤਵ ਦੱਸਦਿਆਂ ਹੋਇਆ ਤਚਅਖੀਮ ਜਦ!੍ਰਮ ਕਿ ਯੋਗ ਸਰੀਰਕ ਮਾਨਸਿਕ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਦੇ ਨਾਲ ਨਾਲ ਮਨੁੱਖ ਨੂੰ ਅਧਿਆਤਮਕਤਾ ਵੱਲ ਵੀ ਲੈ ਕੇ ਜਾਂਦਾ ਹੈ।ਉਹਨਾਂ ਨੇ ਕਿਹਾ ਕਿ ਸਾਨੂੰ ਯੋਗ ਨੂੰ ਹਰ ਰੋਜ਼ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ।ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਠਰਦਜ਼ ਜੀ ਵੱਲੋਂ ਚਲਾਈ ਗਈ ਅੰਤਰ-ਰਾਸ਼ਟਰੀ ਯੋਗ ਦਿਵਸ ਮੁਹਿੰਮ ਦੀ ਸ਼ਲਾਘਾ ਕੀਤੀ।
ਪ੍ਰੋ. ਸੀਮਾ ਜੇਤਲੀ ਮੁੱਖੀ ਸ਼ੋਸ਼ਿਆਲੋਜੀ ਵਿਭਾਗ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਐਨ.ਸੀ.ਸੀ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਡਾ. ਅਦਿੱਤੀ ਜੈਨ, ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰੋ. ਸੁਰਭੀ ਸੇਠੀ ਅਤੇ ਪ੍ਰੋ. ਪ੍ਰਿਆ ਸ਼ਰਮਾ ਅਤੇ ਹੋਰ ਫ਼ੈਕਲਟੀ ਮੈਂਬਰ ਵੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …