Thursday, April 23, 2026

ਮਿੱਟੀ ਦੇ ਕੱਚੇ ਭਾਂਡੇ ਬਣਾਉਣ ਦੀ ਕਲਾ ਦਾ ਆਰਟ ਗੈਲਰੀ `ਚ ਕੀਤਾ ਗਿਆ ਪ੍ਰਦਰਸ਼ਨ

ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਚੱਲ ਰਹੇ 8ਵੇਂ ਆਰਟ ਸਮਰ ਕੈਂਪ/ ਫੈਸਟੀਵਲ -2019 ਤਹਿਤ ਅੱਜ PUNJ2306201913ਮਿੱਟੀ ਦੇ ਕੱਚੇ ਭਾਂਡੇ ਬਣਾਉਣ ਦੀ ਕਲਾ ਦਾ ਪ੍ਰਦਰਸ਼ਂ ਕੀਤਾ ਗਿਆ ।ਘੁਮਿਆਰ ਨਰੇਸ਼ ਕੁਮਾਰ ਨੇ ਵੱਖ-ਵੱਖ ਤਰਾਂ ਦੇ ਮਿੱਟੀ ਦੇ ਭਾਂਡੇ ਬਣਾਏ ਜਿਵੇਂ ਗਲਾਸ, ਗਮਲਾ, ਪਲੇਟ, ਦੀਵਾ, ਸੁਰਾਹੀ ਆਦਿ ਬਣਾ ਕੇ ਦਿਖਾਏ।ਕਈ ਬੱਚਿਆਂ ਨੇ ਖੁਦ ਭਾਂਡੇ ਬਣਾਉਣੇ ਵੀ ਸਿੱਖੇ।ਆਰਟ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏੇ।ਉਨਾਂ ਨੇ ਕਿਹਾ ਕਿ ਸਰਕਾਰ ਨੂੰ ਖਤਮ ਹੋ ਰਹੀ ਇਸ ਵਿਰਾਸਤੀ ਕਲਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।
    ਇਸ ਮੌਕੇ ਕੈਂਪ ਵਿੱਚ ਵੱਡੀ ਗਿਣਤੀ `ਚ ਬੱਚੇ ਹਾਜ਼ਰ ਸਨ।ਜਦਕਿ ਸੰਸਥਾ ਦੇ ਅਹੁੱਦੇਦਾਰਾਂ ਤੇ ਸਥਾਨਕ ਆਰਟਿਸਟਾਂ `ਚ ਡਾ. ਪੀ.ਐਸ ਗਰੋਵਰ, ਸੁਖਪਾਲ ਸਿੰਘ ਆਰਟਿਸਟ, ਨਰਿੰਦਰ ਕੁਮਾਰ ਖੰਨਾ, ਸੁਭਾਸ਼ ਚੰਦਰ, ਨਰਿੰਦਰ ਸਿੰਘ ਮੂਰਤੀਕਾਰ, ਅਤੁੁੱਲ ਮਹਿਰਾ, ਨਰਿੰਦਰਜੀਤ ਸਿੰਘ ਆਰਕੀਟੈਕਟ ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply