ਭੀਖੀ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾ ਆਗੂ ਕਾਮਰੇਡ ਹਰਭਗਵਾਨ ਭੀਖੀ ਦੇ ਪਿਤਾ ਹੇਮ ਰਾਜ
ਸੰਖੇਪ ਬਿਮਾਰੀ ਤੇ ਬਾਅਦ 65 ਸਾਲ ਦੀ ਉਮਰ ਵਿੱਚ ਬੀਤੀ ਰਾਤ ਦਿਹਾਂਤ ਹੋ ਗਿਆ।ਉਹਨਾਂ ਦਾ ਅੱਜ ਬਗੈਰ ਕਿਸੇ ਧਾਰਮਿਕ ਰਸਮ ਦੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਕੁੱਝ ਸਮਾਂ ਪਹਿਲਾਂ ਹੀ ਜਨ ਸਿਹਤ ਵਿਭਾਗ ਤੋਂ ਸੇਵਾਮੁਕਤ ਹੋਏ ਹੇਮ ਰਾਜ ਆਪਣੀ ਨੋਕਰੀ ਦੋਰਾਨ ਉਹ ਖੱਬੇ ਪੱਖੀ ਟਰੇਡ ਯੂਨੀਅਨ ’ਚ ਸਰਗਰਮ ਰਹੇ।ਉਹ ਆਪਣੇ ਪਿੱਛੇ ਪਤਨੀ, ਦੋ ਬੇਟੇ, ਨੂੰਹ, ਪੋਤਾ ਤੇ ਪੋਤੀ ਛੱਡ ਗਏ ਹਨ।
ਉਨ੍ਹਾਂ ਦੇ ਅੰਤਿਮ ਸੰਸਕਾਰ ਮੋਕੇ ਲਿਬਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਰਾਣਾ, ਭਗਵੰਤ ਸਮਾਓਂ, ਸਮਕਾਲੀ ਲੋਕ ਮੋਰਚਾ ਦੇ ਸੰਪਾਦਕ ਸੁਖਦਰਸ਼ਨ ਨੱਤ, ਪੰਜਾਬ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਰੁਲਦੂ ਮਾਨਸਾ, ਸਰਕਾਰ ਦੇ ਸੰਪਾਦਕ ਸੁਖਵਿੰਦਰ ਪੱਪੀ, ਤਰਕਸ਼ੀਲ ਸੁਸਾਇਟੀ ਦੇ ਸੁਖਵਿੰਦਰ ਬੀਰ, ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਭੁਪਿੰਦਰ ਫੋਜੀ, ਸੀ.ਪੀ.ਆਈ ਦੇ ਰੂਪ ਸਿੰਘ ਢਿੱਲੋਂ, ਆਰ.ਐਮ.ਪੀ.ਆਈ ਦੇ ਮਾਸਟਰ ਛੱਜੂ ਰਾਮ ਰਿਸ਼ੀ, ਅਧਿਆਪਕ ਆਗੂ ਗੁਰਪਿਆਰ ਕੋਟਲੀ, ਗੁਰਲਾਲ ਗੁਰਨੇ, ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਲੋਕ ਚੇਤਨਾ ਮੰਚ ਦੇ ਪ੍ਰਧਾਨ ਮਾਸਟਰ ਸੁਖਜੀਤ ਚੀਮਾ, ਰਜਿੰਦਰ ਰੋਹੀ, ਧਰਮਪਾਲ ਨੀਟਾ, ਗੁਰਨਾਮ ਭੀਖੀ, ਮੁਲਾਜ਼ਮ ਆਗੂ ਕਰਨੈਲ ਭੀਖੀ, ਬਾਬਾ ਬੂਝਾ ਸਿੰਘ ਟਰੱਸਟ ਦੇ ਚੈਅਰਮੈਨ ਨਛੱਤਰ ਖੀਵਾ, ਜਸਵੀਰ ਕੋਰ ਨੱਤ, ਲੇਖਕ ਨਰਭਿੰਦਰ, ਗੁਰਜੰਟ ਮਾਨਸਾ, ਲਾਭ ਅਕਲੀਆ, ਨਿੱਕਾ ਸਮਾਉ, ਦਰਸ਼ਨ ਟੇਲਰ, ਰਾਮ ਅਕਲੀਆ ਆਦਿ ਸਮੇਤ ਵੱਡੀ ਗਿਣਤੀ ’ਚ ਸੰਗੀ ਸਾਥੀ ਤੇ ਰਿਸ਼ਤੇਦਾਰ ਹਾਜ਼ਰ ਸਨ।
ਹੇਮ ਰਾਜ ਦੀ ਅਰਥੀ ਨੂੰ ਮੋਢਾ ਪੁੱਤਰਾਂ, ਨੂੰਹਾਂ ਤੇ ਬੇਟੀਆਂ ਨੇ ਦਿੱਤਾ, ਜਦਕਿ ਅਗਨੀ ਬੇਟਿਆਂ ਤੇ ਪੋਤੇ ਇਮਰਾਜ਼ ਨੇ ਵਿਖਾਈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media