ਡਿਪਟੀ ਕਮਿਸ਼ਨਰ ਕਰਨਗੇ ਮੇਲੇ ਦਾ ਉਦਘਾਟਨ
ਅੰਮ੍ਰਿਤਸਰ, 23 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਦੂਜਾ ਰੋਜਗਾਰ ਮੇਲਾ 24 ਜੂਨ ਨੂੰ
ਲਗਾਇਆ ਜਾਵੇਗਾ। ਇਸ ਸਬੰਧੀ ਡਿਪਟੀ ਡਾਇਰੈਕਟਰ ਵੋਕੇਸ਼ਨਲ ਸੁਭਾਸ਼ ਮਹਾਜਨ ਰੁਜ਼ਗਾਰ ਮੇਲੇ ਸਬੰਧੀ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜਾ ਲਿਆ।ਉਨ੍ਹਾਂ ਦੱਸਿਆ ਕਿ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਸਵੇਰੇ 11:00 ਮੇਲੇ ਦਾ ਉਦਘਾਟਨ ਕਰਨਗੇ।
ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਐਨ.ਐਸ.ਕਿਊ.ਐਫ ਤੇ ਸਟੇਟ ਵੋਕੇਸ਼ਨਲ ਸਕੀਮ ਦੇ 12ਵੀਂ ਜਮਾਤ ਪਾਸ ਵਿਦਿਆਰਥੀਆਂ ਲਈ ਰੁਜ਼ਗਾਰ ‘ਹੁਨਰ ਹੈ ਤਾਂ ਰੁਜ਼ਗਾਰ ਹੈ‘ ਤਹਿਤ ਦੂਜੇ ਰੋਜ਼ਗਾਰ ਮੇਲੇ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਤਰਨ ਤਾਰਨ ਦੇ ਵਿਦਿਆਰਥੀਆਂ ਵੀ ਸ਼ਾਮਿਲ ਹੋਣਗੇ।
ਡਿਪਟੀ ਡਾਇਰੈਕਟਰ ਵੋਕੇਸ਼ਨਲ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ ਜਾਰੀ ਹਦਾਇਤਾਂ ਮੁਤਾਬਕ ਰੋਜ਼ਗਾਰ ਮੇਲੇ ‘ਚ ਵਿਦਿਆਰਥੀਆਂ ਨੂੰ ਸਕੂਲ ਦੀ ਵਰਦੀ ‘ਚ ਲਿਆਉਣਾ ਯਕੀਨੀ ਬਣਾਉਣ ਅਤੇ ਪਲੇਸਮੈਂਟ ਕਰਵਾਉਣ ਦੇ ਯੋਗ ਵਿਦਿਆਰਥੀਆਂ ਦੀ ਹਾਜ਼ਰੀ ਲਈ ਸਾਂਝੀ ਜਿੰਮੇਵਾਰੀ ਵੀ.ਟੀ, ਵੀ.ਟੀ.ਸੀ, ਵੋਕੇਸ਼ਨਲ ਮਾਸਟਰ, ਲੈਕਚਰਾਰ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਅਤੇ ਸਕੂਲ ਮੁਖੀ ਦੀ ਹੋਵੇਗੀ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਰੁਜ਼ਗਾਰ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ।ਇਸ ਮੀਟਿੰਗ ਵਿੱਚ ਡੀ.ਈ.ਓ ਸਲਵਿੰਦਰ ਸਿੰਘ ਸਮਰਾ, ਡਿਪਟੀ ਡੀ.ਈ.ਓ ਰਾਜੇਸ਼ ਸ਼ਰਮਾ, ਡਿਪਟੀ ਡੀ.ਈ.ਓ ਹਰਭਗਵੰਤ ਸਿੰਘ, ਜਸਬੀਰ ਸਿੰਘ ਗਿੱਲ ਗਾਇਡੈਂਸ ਕੌਂਸਲਰ ਅੰਮਿ੍ਰਤਸਰ, ਸੁਖਬੀਰ ਸਿੰਘ ਕੰਗ ਕੌਂਸਲਰ ਤਰਨ ਤਾਰਨ, ਸ੍ਰੀਮਤੀ ਰਸ਼ਮੀ ਇੰਚਰਾਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਪ੍ਰਿੰ੍ਰਸੀਪਲ ਜਤਿੰਦਰ ਸਿੰਘ ਸਿੱਧੂ, ਪਿ੍ਰੰਸੀਪਲ ਦਵਿੰਦਰ ਸਿੰਘ ਹਾਜ਼ਰ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media