Tuesday, September 22, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਕੈਂਪ ਦੌਰਾਨ ਕੈਡਿਟਾਂ ਨੂੰ ਦਿੱਤੀ ਮਲੇਰੀਆ ਤੇ ਡੇਂਗੂ ਤੋਂ ਬਚਣ ਦੀ ਜਾਣਕਾਰੀ

ਚਿਕਨਗੁਨੀਆਂ ਦਾ ਇਲਾਜ ਹੈ ਸੰਭਵ – ਡਾ: ਮਦਨ ਮੋਹਨ
ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਚਿਕਨਗੁਨੀਆਂ ਦਾ ਇਲਾਜ ਸੰਭਵ ਹੈ ਜੇਕਰ ਇਸ ਨੂੰ ਸਮੇਂ ਰਹਿੰਦੇ ਕੰਟਰੋਲ ਕਰ ਲਿਆ ਜਾਵੇ।ਇਸ PUNJ2506201903ਸਬੰਧੀ ਡੀ.ਏ.ਵੀ ਪਬਲਿਕ ਸਕੂਲ ਵਿਖੇ ਲੱਗੇ ਐਨ.ਸੀ.ਸੀ ਟ੍ਰੇਨਿੰਗ ਕੈਂਪ ਦੌਰਾਨ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚਿਕਨਗੁਨੀਆਂ ਕੋਈ ਲਾ-ਇਲਾਜ ਰੋਗ ਨਹੀਂ ਹੈ।ਇਸ ਦਾ ਪੂਰਾ ਉਪਚਾਰ ਸੰਭਵ ਹੈ।ਇਸ ਕੈਂਪ ਵਿੱਚ 450 ਤੋਂ ਵਧੇਰੇ ਕੈਡਿਟ ਹਿੱਸਾ ਲੈ ਰਹੇ ਹਨ।
     ਡਾ: ਮਦਨ ਮੋਹਨ ਨੇ ਮਲੇਰੀਆ ਦੇ ਬੁਖਾਰ ਦੇ ਬਚਾਉ ਸਬੰਧੀ ਵੀ ਕੈਡਿਟਾਂ ਨੂੰ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ ਮਲੇਰੀਆ ਬੁਖਾਰ ਐਨਾਫਲੀਜ ਨਾਂ ਦਾ ਮਾਦਾ ਮੱਛਰ ਵੱਲੋਂ ਮਨੁੱਖ ਨੂੰ ਕੱਟਣ ਨਾਲ ਹੁੰਦਾ ਹੈ।ਇਸ ਤੋਂ ਬਚਣ ਲਈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣੀ ਚਾਹੀਦੀ ਹੈ ਅਤੇ ਘਰਾਂ ਦੇ ਨੇੜੇ ਗੰਦਾ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ।ਡਾ: ਮਦਨ ਮੋਹਨ ਨੇ ਦੱਸਿਆ ਕਿ ਕੂਲਰਾਂ, ਫਰਿੱਜਾਂ ਅਤੇ ਗਮਲਿਆਂ ਦੀ ਸਫਾਈ ਹਰ ਹਫ਼ਤੇ ਕਰਨੀ ਚਾਹੀਦੀ ਹੈ।ਉਨ੍ਹਾਂ ਨੇ ਇਸ ਬੁਖਾਰ ਦੇ ਲੱਛਣ ਜਿਵੇਂ ਤੇਜ ਬੁਖਾਰ, ਕਾਂਬਾ ਲੱਗਣਾ, ਸਿਰ ਦਰਦ ਹੋਣ ਬਾਰੇ ਵੀ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਜੇਕਰ ਮਰੀਜ ਨੂੰ ਇਸ ਤਰ੍ਹਾਂ ਦਾ ਕੋਈ ਵੀ ਲੱਛਣ ਹੋਵੇ ਤਾਂ ਸਰਕਾਰੀ ਹਸਪਤਾਲ ਵਿਖੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ।
     ਇਸ ਮੌਕੇ ਗਰੁੱਪ ਕਮਾਂਡਰ ਲਲਿਤ ਭਾਰਦਵਾਜ, ਲੈਫਟੀਨੈਂਟ ਕਰਨਲ ਮਹੇਸ਼ ਕੁਮਾਰ, ਵਾਰੰਟ ਅਫਸਰ ਐਸ.ਪੀ ਸਿੰਘ, ਅੰਕੁਰ ਪਠਾਨੀਆਂ, ਬਲਬੀਰ ਸਿੰਘ, ਗਿਰਧਾਰੀ ਲਾਲ, ਸੌਰਭਦੀਪ ਅਧਿਆਪਕ ਵੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply