Monday, September 14, 2026

ਪੰਜਾਬ ਸਰਕਾਰ ਨੇ ਪੀ.ਪੀ.ਐਸ.ਸੀ ਦੇ ਚੇਅਰਮੈਨ ਤੇ ਮੈਂਬਰਾਂ ਦੀ ਨਿਯੁੱਕਤੀ ਲਈ ਮੰਗੀਆਂ ਅਰਜ਼ੀਆਂ

ਚੰਡੀਗੜ, 27 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ) ਦੇ ਚੈਅਰਮੈਨ, ਇਕ Punjab Govtਮੈਂਬਰ (ਨਾਨ ਆਫੀਸ਼ਲ) ਅਤੇ ਇਕ ਮੈਂਬਰ (ਆਫੀਸ਼ਲ)  ਦੀ ਨਿਯੁੱਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 19 ਜੁਲਾਈ 2019 ਸ਼ਾਮ 5.00 ਵਜੇ ਤੱਕ ਹੈ। ਦਰਖਾਸਤਾਂ ਸਕੱਤਰ, ਪਰਸੋਨਲ ਵਿਭਾਗ (ਪੀ.ਪੀ-3 ਬਰਾਂਚ) ਕਮਰਾ ਨੰਬਰ 6 ਛੇਵੀਂ ਮੰਜ਼ਿਲ ਪੰਜਾਬ ਸਿਵਲ ਸਕੱਤਰੇਤ ਸੈਕਟਰ 1 ਚੰਡੀਗੜ ਦੇ ਪਤੇ `ਤੇ ਭੇਜੀਆਂ ਜਾਣ।
      ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਘੀਆਂ ਸਖਸ਼ੀਅਤਾਂ ਜੋ ਕਿ ਬੇਮਿਸਾਲ ਇਮਾਨਦਾਰੀ, ਉਚ ਗੁਣਵਤਾ ਅਤੇ ਪ੍ਰਸ਼ਾਸ਼ਕੀ ਤਜ਼ਰਬੇ ਵਾਲੇ ਹਨ, ਨੂੰ ਦਰਖਾਸਤਾਂ ਦੇਣ ਦਾ ਸੱਦਾ ਦਿੱਤਾ ਹੈ। ਉਨਾਂ ਕਿਹਾ ਕਿ ਦਰਖਾਸਤਕਰਤਾ ਜਾਂ ਸਿਫਾਰਸ਼ਕਰਤਾ ਅਰਜ਼ੀ ਵਿਚ ਸਾਰੇ ਵੇਰਵਿਆਂ ਦੇ ਨਾਲ-ਨਾਲ ਇਹ ਵੀ ਦੱਸੇ ਕਿ ਉਸ ਖਿਲਾਫ ਕੋਈ ਫੌਜਦਾਰੀ, ਸਿਵਲ ਜਾਂ ਪ੍ਰਸ਼ਾਸ਼ਕੀ ਮਾਮਲਿਆਂ ਦੀ ਕਾਰਵਾਈ ਲੰਬਿਤ ਤਾਂ ਨਹੀਂ ਪਈ। ਜਿਸ ਨਾਲ ਕਿ ਉਸਦੀ ਅਖੰਡਤਾ ਤੇ ਸਖਸ਼ੀਅਤ `ਤੇ ਉਲਟ ਪ੍ਰਭਾਵ ਪੈਂਦਾ ਹੋਵੇ।ਉਨਾਂ ਦੱਸਿਆ ਕਿ ਦਰਖਾਸਤਕਰਤਾ ਕੋਲ ਭਾਰਤ ਸਰਕਾਰ ਜਾਂ ਰਾਜ ਸਰਕਾਰ ਵਿਚ ਘੱਟੋ-ਘੱਟ 10 ਸਾਲ ਕੰਮ ਕਰਨ ਦਾ ਤਜ਼ਰਬਾ ਹੋਵੇ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply