Tuesday, September 22, 2026

ਰਿਜ਼ਰਵ ਬੈਂਕ ਵੱਲੋਂ ਛੋਟੀਆਂ ਤੇ ਦਰਿਮਆਨੀਆਂ ਸਨਅਤਾਂ ਲਈ 5000 ਕਰੋੜ ਦਾ ਵਿਸ਼ੇਸ਼ ਫੰਡ ਕਾਇਮ ਕਰਨ ਦੀ ਵਕਾਲਤ – ਜਨਰਲ ਮੈਨੇਜਰ

PUNJ2706201930ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ ਵੱਲੋਂ ਜਰਮਨੀ ਦੀ ਸੰਸਥਾ ‘ਕਾਸ’ ਨਾਲ ਮਿਲ ਕੇ ਕਰਵਾਏ ਗਏ ਸੈਮੀਨਾਰ, ਜਿਸ ਦਾ ਮੁੱਖ ਵਿਸ਼ਾ ‘ਭਾਰਤੀ ਅਰਥਵਿਵਸਥਾ ਦਾ ਇੰਜਣ’ ਸੀ, ਨੂੰ ਸੰਬੋਧਨ ਕਰਦੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਜਨਰਲ ਮੈਨਜਰ ਸ੍ਰੀ ਅਨਿਲ ਯਾਦਵ ਨੇ ਦੱਸਿਆ ਕਿ ਬੈਂਕ ਦੇ ਆਰਥਿਕਤਾ ਸਬੰਧੀ ਮਾਹਿਰਾਂ ਨੇ ਅਤਿ ਛੋਟੀਆਂ, ਛੋਟੀਆਂ ਅਤੇ ਦਰਮਿਆਨੀਆਂ ਸਨਅਤਾਂ ਲਈ 5000 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਕਾਇਮ ਕਰਨ ਦਾ ਸੁਝਾਅ ਦਿੱਤਾ ਹੈ, ਤਾਂ ਜੋ ਸਨਅਤਾਂ ਨੂੰ ਤਨਾਅ ਵਿਚੋਂ ਕੱਢਣ ਲਈ ਘੱਟ ਵਿਆਜ਼ ਉਤੇ ਵਾਧੂ ਪੈਸਾ ਦਿੱਤਾ ਜਾ ਸਕੇ। ਉਨਾਂ ਕਿਹਾ ਕਿ ਇਸ ਨਾਲ ਸਨਅਤਕਾਰਾਂ ਦੀ ਲਿਮਟ ਨੂੰ ਵੀ ਦੁੱਗਣਾ ਕੀਤਾ ਜਾ ਸਕੇਗਾ, ਜੋ ਕਿ ਅਜਿਹੀਆਂ ਸਨਅਤਾਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ।
                ਚੈਂਬਰ ਦੇ ਕਨਵੀਨਰ ਜੈਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਕਿਹਾ ਕਿ ਸਨਅਤਾਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਨਾਲ ਲੜਨ ਲਈ ਜ਼ਰੂਰੀ ਹੈ ਕਿ ਅਸੀਂ ਵਿਸ਼ਵ ਪੱਧਰ ਉਤੇ ਆਪਣੇ ਆਪ ਨੂੰ ਸੰਗਠਿਤ ਕਰੀਏ ਅਤੇ ਇਕ ਚੇਨ ਵਾਂਗ ਕੰਮ ਕਰੀਏ। ਐਮ.ਐਸ.ਐਮ.ਈ ਡਿਵਲਪਮੈਂਟ ਇੰਸੀਚਿੳੂਟ ਦੇ ਡਾਇਰੈਕਟਰ ਮੇਜਰ ਸਿੰਘ ਨੇ ਆਪਣੇ ਸੰਬੋਧਨ ਵਿਚ ਮੰਤਰਾਲੇ ਵੱਲੋਂ ਇਸ ਸਬੰਧ ਵਿਚ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦੇ ਦੱਸਿਆ ਕਿ ਵਿਭਾਗ ਸਨਅਤਾਂ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਹੈ। ਐਨ.ਐਸ.ਆਈ.ਸੀ ਦੇ ਬਰਾਂਚ ਮੈਨੇਜਰ ਏ.ਕੇ ਵਰਮਾ ਨੇ ਕਿਹਾ ਕਿ ਉਕਤ ਸਨਅਤਾਂ ਦੀ ਮਾਰਕਟਿੰਗ ਲਈ ਘਰੇਲੂ ਅਤੇ ਵਿਸ਼ਵ ਪੱਧਰੀ ਬਾਜ਼ਾਰਾਂ ਦੀ ਭਾਲ ਵਿਚ ਵਿਸ਼ੇਸ਼ ਪ੍ਰਦਰਸ਼ਨੀਆਂ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ।
             ਜੀ.ਐਮ ਇੰਡਸਟਰੀ ਵਿਭਾਗ ਪੰਜਾਬ ਬਲਵਿੰਦਰਪਾਲ ਸਿੰਘ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਸਨਅਤਾਂ ਦੇ ਵਿਸਥਾਰ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਖੁਲਾਸਾ ਕਰਦੇ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਦੇ ਵਧਣ-ਫੁੱਲਣ ਲਈ ਹਰ ਤਰਾਂ ਦੀ ਸਹਾਇਤਾ ਲਈ ਤਿਆਰ ਹੈ ਅਤੇ ਵਿਭਾਗ ਇਸ ਲਈ ਹਰ ਵੇਲੇ ਤੁਹਾਡੇ ਲਈ ਹਾਜ਼ਰ ਹੈ।
     ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਵੇਕ ਅਭੀ ਕਲਟਰ ਮੈਨੇਜਰ ਐਚ.ਡੀ.ਐਫ.ਸੀ, ਵਿਸ਼ਵ ਬੰਧੂ ਡਿਪਟੀ ਡਾਇਰੈਕਟਰ ਸਨਅਤ ਤੇ ਵਣਜ ਪੰਜਾਬ, ਮੁਨੀਸ਼ ਧਵਨ, ਰਵੀ ਮਿੱਤਰਾ, ਜਸਦੀਪ ਸਿੰਘ ਮੱਕੜ ਅਤੇ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।ਸੈਮੀਨਾਰ ਵਿਚ ਅੰਮ੍ਰਿਤਸਰ, ਬਟਾਲਾ, ਗੋਇੰਦਵਾਲ ਸਾਹਿਬ ਤੇ ਤਰਨਤਾਰਨ ਤੋਂ 150 ਦੇ ਕਰੀਬ ਸਨਅਤਕਾਰਾਂ, ਇੰਡਸਟਰੀ ਐਸੋਸੀਏਸ਼ਨ ਦੇ ਨੁਮਾਇਦਿਆਂ ਅਤੱ ਕੱਲਬ ਮੈਂਬਰਾਂ ਨੇ ਸ਼ਿਰਕਤ ਕੀਤੀ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply