ਅੰਮ੍ਰਿਤਸਰ 27 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਏਅਰ ਸਕਵਾਈਡ ਐਨ.ਸੀ.ਸੀ. ਅੰਮਿ੍ਰਤਸਰ ਯੂਨਿਟ ਨੰਬਰ 2 ਵਲੋਂ ਲਗਾਏ ਜਾ ਰਹੇ ਸਲਾਨਾ ਸਿਖਲਾਈ ਦੌਰਾਨ ਹਵਾਈ ਸੈਨਾ ਸਟੇਸ਼ਨ ਐਸ.ਯੂ. 230 ਤੋਂ ਕਪਿਲ ਯਾਦਵ ਦੀ ਅਗਵਾਈ ਹੇਠ ਗੱਡੀਆਂ ਦੇ ਨਾਲ ਪੂਰੀ ਟੀਮ ਨੇ ਕੈਡੇਟਸ ਨੂੰ ਅੱਗ ਬੁਝਾਉਣ ਯੰਤਰ ਨੂੰ ਇਸਤੇਮਾਲ ਕਰਨਾ ਸਿਖਾਇਆ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਬਾਅਦ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਹਿੰਮਤ, ਸਬਰ ਤੇ ਹੋਸ਼ ਨਾਲ ਕੰਮ ਲੈਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਅਸੀਂ ਹੌਂਸਲਾ ਨਹੀਂ ਰਖਾਂਗੇ ਤਾਂ ਅਸੀਂ ਅੱਗ ਬੁਝਾਉਣ ਵਾਲੇ ਯੰਤਰ ਕਦੇ ਨਹੀਂ ਚਲਾ ਪਾਵਾਂਗੇ।ਉਨ੍ਹਾਂ ਅੱਗ ਬੁਝਾਉਣ ਦੇ ਅਲੱਗ ਅਲੱਗ ਤਰੀਕੇ ਅਤੇ ਯੰਤਰਾਂ ਦੀ ਜਾਣਕਾਰੀ ਦਿੱਤੀ।ਅੱਗ ’ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ, ਉਸ ਦਾ ਡੈਮੋ ਦਿੱਤਾ ਗਿਆ।ਕੈਂਪ ਦੇ ਕਮਾਂਡੈਂਟ ਗਰੁੱਪ ਕੈਪਟਨ ਲਲਿਤ ਭਾਰਦਵਾਜ ਨੇ ਉਨ੍ਹਾਂ ਦੇ ਇਸ ਯਤਨ ਅਤੇ ਕੈਡਿਟਾਂ ਨੂੰ ਜਾਣਕਾਰੀ ਦੀ ਸਰਾਹਨਾ ਕੀਤੀ।
ਇਸ ਮੌਕੇ ’ਤੇ ਚੀਫ਼ ਅਫ਼ਸਰ ਯਸ਼ਪਾਲ ਸ਼ਰਮਾ, ਰਾਕੇਸ਼ ਸਿੰਘ, ਬਲਬੀਰ ਸਿੰਘ, ਸੰਦੀਪ ਟੰਡਨ, ਸੰਜੀਵ ਦੱਤਾ, ਅੰਕੁਰ ਪਾਠਾਨੀਆ, ਜਗਵੀਰ ਸਿੰਘ, ਸਰਬਜੀਤ ਸਿੰਘ, ਐਸ.ਵੀ.ਸਿੰਘ, ਸੰਜੈ ਸਿੰਘ, ਹੀਰਾ ਸੰਧੂ, ਪਰਵੀਨ ਕੌਰ, ਸੌਰਭਦੀਪ, ਵਰਿੰਦਰ, ਪਰਮਾਰ ਅਤੇ ਪੰਕਜ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media