ਲੌਂਗੋਵਾਲ, 28 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਗਰੀਕਲਚਰ ਯੂਨੀਵਰਸਟੀ ਲੁਧਿਆਣਾ ਵਲੋਂ ਲਈ ਗਈ
ਬੀ.ਵੀ.ਐਸ.ਸੀ ਦੀ ਦਾਖਲਾ ਪ੍ਰੀਖਿਆ ਵਿਚੋਂ ਚੀਮਾਂ ਮੰਡੀ ਦੇ ਈਸ਼ਾਂਤ ਬਾਂਸਲ ਪੁੱਤਰ ਬੀਰਬਲ ਦਾਸ ਬਾਂਸਲ ਤੋਲਾਵਾਲ ਵਾਲੇ ਨੇ 16 ਵਾਂ ਰੈੰਕ ਹਾਸਲ ਕਰਕੇ ਆਪਣੇ ਮਾਤਾ ਪਿਤਾ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਈਸ਼ਾਂਤ ਦੀ ਇਸ ਪ੍ਰਾਪਤੀ `ਤੇ ਖੁਸ਼ੀ ਪ੍ਰਗਟ ਕਰਦਿਆਂ ਉਸ ਦੇ ਪਿਤਾ ਬੀਰਬਲ ਬਾਂਸਲ ਤੇ ਮਾਤਾ ਸਰੋਜ ਬਾਸਲ ਨੇ ਕਿਹਾ ਕਿ ਈਸ਼ਾਂਤ ਨੇ ਬੜੀ ਮਿਹਨਤ ਅਤੇ ਲਗਨ ਨਾਲ ਪੜਾਈ ਕਰਕੇ ਇਹ ਰੈਂਕ ਹਾਸਲ ਕੀਤਾ ਹੈ। ਇਸ ਮੌਕੇ ਈਸ਼ਾਂਤ ਨੇ ਕਿਹਾ ਕਿ ਉਹ ਵੈਟਨਰੀ ਦੀ ਸਿੱਖਿਆ ਹਾਸਲ ਕਰਕੇ ਬੇਜ਼ੁਬਾਨ ਪਸ਼ੂਵੰਸ਼ ਦੀ ਤਨਦੇਹੀ ਨਾਲ ਸੇਵਾ ਕਰੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media