ਲੌਂਗੋਵਾਲ, 28 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬ੍ਰਹਮਾ ਕੁਮਾਰੀ ਆਸ਼ਰਮ ਚੀਮਾਂ ਮੰਡੀ ਵਲੋਂ ਬੀ.ਕੇ ਸੁਨੀਤਾ ਦੀਦੀ ਦੀ ਅਗਵਾਈ `ਚ ਸਮਾਜ ਸੇਵੀ
ਨਛੱਤਰ ਸ਼ਰਮਾ ਸ਼ਾਹਪੁਰ ਕਲਾਂ ਵਾਲਿਆਂ ਦੇ ਸਹਿਯੋਗ ਨਾਲ ਸਥਾਨਕ ਸ਼ਿਵ ਕਾਲੋਨੀ ਵਿਖੇ ਪੰਜ ਰੋਜਾ ਫ੍ਰੀ ਯੋਗਾ ਕੈਂਪ ਲਗਾਇਆ ਗਿਆ।ਜਿਸ ਦੌਰਾਨ ਪੰਤਜਲੀ ਯੋਗਪੀਠ ਹਰਿਦੁਆਰ ਵਲੋਂ ਜਿਲ੍ਹਾ ਪ੍ਰਚਾਰਕ ਸਤਿਗੁਰ ਸਿੰਘ ਨੇ ਸਵੇਰੇ ਤੇ ਸ਼ਾਮ ਯੋਗ ਕਰਵਾਇਆ ਤੇ ਯੋਗ ਕਰਕੇ ਸਰੀਰ ਨੂੰ ਮਿਲਣ ਵਾਲੇ ਲਾਭ ਪ੍ਰਤੀ ਜਾਗਰੂਕ ਕੀਤਾ।ਯੋਗ ਪ੍ਰਚਾਰਕ ਸਤਿਗੁਰ ਸਿੰਘ ਦਾ ਸਨਮਾਨ ਕਰਦਿਆਂ ਨਛੱਤਰ ਸ਼ਰਮਾ, ਤਰਲੋਚਨ ਗੋਇਲ ਚੀਮਾਂ ਅਤੇ ਦੀਪਕ ਗਰਗ ਨੇ ਕਿਹਾ ਕਿ ਆਉਣ ਵਾਲੇ ਸਮਂੇ ਵਿੱਚ ਵੀ ਇਸ ਤਰ੍ਹਾਂ ਦੇ ਯੋਗ ਕੈਪ ਲਾਏ ਜਾਣਗੇ।
ਇਸ ਮੌਕੇ ਪਵਨ ਸਿੰਗਲਾ, ਡਾ. ਸਰਬਜੀਤ ਸਿੰਘ, ਤਲਵਿੰਦਰ ਬਾਂਸਲ ਆਦਿ ਤੋਂ ਇਲਾਵਾ ਕਈ ਕਾਲੋਨੀ ਵਾਸੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media