Tuesday, April 28, 2026

ਬੀ.ਕੇ.ਯੂ ਉਗਰਾਹਾਂ ਨੇ ਬਲਾਕਾਂ ਤੇ ਪਿੰਡ ਇਕਾਈਆਂ ਦੇ ਫੰਡਾਂ ਦਾ ਆਡਿਟ ਕੀਤਾ

 ਧੂਰੀ, 28 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਅਤੇ ਮਾਲੇਰਕੋਟਲਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ Kissan1ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਪਿੰਡ ਪੇਧਨੀ ਕਲਾਂ ਵਿਖੇ ਹੋਈ।ਜਿਸ ਵਿੱਚ ਸੂਬੇ ਦੇ ਆਗੂ ਜਨਕ ਸਿੰਘ ਭੂਟਾਲ ਕਲਾਂ, ਸੀਨੀਅਰ ਮੀਤ ਪ੍ਰਧਾਨ ਦਲਵਾਰਾ ਸਿੰਘ ਛਾਜਲਾ ਅਤੇ ਵਿੱਤ ਸਕੱਤਰ ਕ੍ਰਿਪਾਲ ਸਿੰਘ ਵਿਸ਼ੇਸ਼ ਤੌਰ `ਤੇ ਪਹੁੰਚੇ।ਦੋਵਾਂ ਬਲਾਕਾਂ ਅਤੇ ਪਿੰਡ ਇਕਾਈਆਂ ਦੇ ਫੰਡਾਂ ਦੇ ਹਿਸਾਬ ਦੀ ਆਡਿਟ ਕੀਤਾ ਗਿਆ। ਜੱਥੇਬੰਦੀ ਨੂੰ ਹਰੇਕ ਪੱਖ ਤੋਂ ਨਿਰੋਲ ਬਨਾਉਣ ਲਈ ਫੰਡਾਂ ਦੀ ਹਦਾਇਤ ਕੀਤੀ ਗਈ।
       ਸੂਬੇ ਦੇ ਆਗੂ ਜਨਕ ਸਿੰਘ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਭਾਵੇਂ ਕੇਂਦਰ ਦੀ ਹੋਵੇ ਜਾਂ ਰਾਜ ਸਰਕਾਰਾਂ ਹੋਣ, ਉਹ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਬਣਾਉਂਦੀਆਂ ਹਨ ਅਤੇ ਦਲਾਲ ਸਰਕਾਰਾਂ ਕਿਰਤੀਆਂ ਦੀ ਲੁੱਟ ਦਿਨੋਂ-ਦਿਨ ਵਧਾਉਂਦੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਬਹੁ-ਕੌਮੀ ਦੇਸੀ ਵਿਦੇਸੀ ਕੰਪਨੀਆਂ ਸਾਡੇ ਕੁਦਰਤੀ ਸਰੋਤਾਂ `ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ ਅਤੇ ਜਲ, ਜੰਗਲ, ਜ਼ਮੀਨ ਤੇ ਕਾਰਪੋਰੇਟ ਸੈਕਟਰ `ਤੇ ਪੂਰੀ ਤਰਾਂ ਕਬਜਾ ਕਰਨ ਦੀ ਤਿਆਰੀ ਵਿੱਚ ਹਨ।ਜਿਸ ਲਈ ਸੰਘਰਸ਼ ਕਰਨਾ ਸਮੇਂ ਦੀ ਲੋੜ ਹੈ।ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਰਕਾਰਾਂ ਜਨਤਾ ਨਾਲ ਬਹੁਤ ਵਾਅਦੇ ਕਰਦੀਆਂ ਹਨ, ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਮੁਕਰ ਜਾਂਦੀਆਂ ਹਨ। ਅੱਜ ਸਰਕਾਰ ਦੀਆਂ ਗਲਤ ਨੀਤੀਆਂ ਦੇ ਸਤਾਏ ਹੋਏ ਰੋਜਾਨਾ 3-4 ਕਿਰਤੀ ਲੋਕ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪੰਜਾਬ 5 ਦਰਿਆਵਾਂ ਦੀ ਧਰਤੀ ਸੀ ਅਤੇ ਹੁਣ 6ਵਾਂ ਨਸ਼ਿਆਂ ਦਾ ਦਰਿਆ ਸਰਕਾਰ ਦੀ ਸੋਚੀ ਸਮਝੀ ਨੀਤੀ ਤਹਿਤ ਵੱਗ ਰਿਹਾ ਹੈ।
           ਇਸ ਮੌਕੇ ਬਲਾਕ ਪ੍ਰਧਾਨ ਸ਼ਿਆਮ ਦਾਸ ਕਾਂਝਲੀ, ਹਰਬੰਸ ਸਿੰਘ ਲੱਡਾ, ਰਾਮ ਸਿੰਘ ਕੱਕੜਵਾਲ, ਮਾਲੇਰਕੋਟਲਾ ਬਲਾਕ ਦੇ ਪ੍ਰਧਾਨ ਬਲਜਿੰਦਰ ਸਿੰਘ ਹਥਨ, ਕੁਲਵਿੰਦਰ ਸਿੰਘ ਭੂਦਨ, ਕਰਨੈਲ ਸਿੰਘ ਭੂਦਨ ਅਤੇ ਦਰਸ਼ਨ ਸਿੰਘ ਕਿਲਾ ਹਕੀਮਾਂ ਆਦਿ ਨੇ ਸ਼ਿਰਕਤ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply