ਭੀਖੀ, 28 ਜੂਨ (ਪੰਜਾਬ ਪੋਸਟ- ਕਮਲ ਕਾਂਤ)- ਪਿੰਡ ਦਿਆਲਪੁਰਾ ਵਿਖੇ ਬੱਸ ਅੱਡੇ ਕੋਲ ਪਿੰਡ ਦੇ ਵਸਨੀਕਾਂ ਵਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ
ਦਿੱਤਾ ਗਿਆ।ਬੁਲਾਰਿਆਂ ਨੇ ਕਿਹਾ ਕਿ ਨਵੇਂ ਬਣ ਰਹੇ ਨੈਸ਼ਨਲ ਹਾਈਵੇ ਤੇ ਪਿੰਡ ਦਾ ਨਵਾਂ ਬੱਸ ਅੱਡਾ ਬਦਲ ਕੇ ਪਿੰਡ ਤੋਂ ਕਾਫ਼ੀ ਦੂਰ ਬਣਾਇਆ ਜਾ ਰਿਹਾ ਹੈ, ਜਿਸ ਨਾਲ ਪਿੰਡ ਸਮੇਤ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਨੇ ਕਿਹਾ ਪਿੰਡ ਦਿਆਲਪੁਰਾ ਦਾ ਬੱਸ ਅੱਡਾ ਪਿੰਡ ਤੋਂ ਤਕਰੀਬਨ 10 ਏਕੜ ਦੂਰ ਬਣਾਇਆ ਜਾ ਰਿਹਾ ਹੈ, ਜੋ ਬਿਲਕੁਲ ਠੀਕ ਨਹੀਂ ਹੈ।ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਬੱਸ ਅੱਡਾ ਪਹਿਲਾਂ ਵਾਲੀ ਜਗ੍ਹਾ `ਤੇ ਨਾ ਬਣਾਇਆ ਗਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕਰਨਗੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੁਗਿੰਦਰ ਸਿੰਘ ਦਿਆਲਪੁਰਾ, ਡਕੌਦਾ ਦੇ ਮਹਿੰਦਰ ਸਿੰਘ ਦਿਆਲਪੁਰਾ, ਛੱਜੂ ਸਿੰਘ, ਮਾ. ਮੇਲਾ ਸਿੰਘ, ਤਰਲੋਕ ਸਿੰਘ ਖੱਤਰੀਵਾਲਾ, ਸਲਵਿੰਦਰ ਸਿੰਘ, ਦੇਵੀ ਸਿੰਘ ਖੁਡਾਲ ਸ਼ੇਖੂਪੁਰ ਆਦਿ ਨੇ ਸੰਬੋਧਨ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media