Thursday, July 9, 2026

ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਵਲੋ ਨਵੀਂ ਮੈਂਬਰਸ਼ਿਪ ਲਈ ਮੀਟਿੰਗ

PUNJ2906201902ਭੀਖੀ, 29 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਦੀ ਇੱਕ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਸਤੀਸ ਗੋਇਲ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਵਿਸ਼ੇਸ਼ ਤੌਰ `ਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦਿਆਲ ਦਾਸ ਸੋਢੀ ਮੀਟਿੰਗ ਵਿੱਚ ਪਹੁੰਚੇ, ਪੰਜਾਬ ਵਿੱਚ ਨਵੀਂ ਮੈਂਬਰਸ਼ਿਪ ਦੇ ਪੰਜਾਬ ਦੇ ਇੰਚਾਰਜ ਵੀ ਹਨ। ਮੀਟਿੰਗ ਦੌਰਾਨ 6 ਜੁਲਾਈ 2019 ਤੋਂ ਖੁੱਲ ਰਹੀ ਨਵੀਂ ਭਰਤੀ `ਤੇ ਜਾਣਕਾਰੀ ਸਾਂਝੀ ਕੀਤੀ।ਜਿਲ੍ਹਾ ਪ੍ਰਧਾਨ ਸਤੀਸ਼ ਗੋਇਲ ਵਲੋਂ ਜਿਲ੍ਹੇ ਦੀ ਸਾਰੀ ਵਿਧਾਨ ਸਭਾ ਹਲਕਿਆਂ ਦੀ ਨਵੀਂ ਭਰਤੀ ਲਈ ਸਾਰੇ ਮੰਡਲ ਪ੍ਰਧਾਨਾਂ ਨੂੰ ਉਤਸ਼ਾਹ ਨਾਲ ਕੰਮ ਕਰਨ ਲਈ ਕਿਹਾ।
 ਜਿਲ੍ਹਾ ਮਾਨਸਾ ਦੇ ਭਰਤੀ ਇੰਚਾਰਜ ਮੱਖਣ ਲਾਲ ਜਨਰਲ ਸਕੱਤਰ ਭਾਜਪਾ ਜਿਲ੍ਹਾ ਮਾਨਸਾਤੇ ਸਹਿ ਇੰਚਾਰਜ ਪ੍ਰੇਮ ਬਖਸ਼ੀਵਾਲਾ ਤੇ ਬਲਵਿੰਦਰ ਸਿੰਘ ਲਾਏ ਗਏ।ਮੀਟਿੰਗ ਵਿੱਚ ਮੰਡਲ ਮਾਨਸਾ ਦੇ ਪ੍ਰਧਾਨ ਰੋਹਿਤ ਬਾਂਸਲ ਅਤੇ ਜਨਰਲ ਸਕੱਤਰ ਰਮਲ ਬੁਢਲਾਡਾ ਤੇ ਸੁਰਿੰਦਰ ਕੁਮਾਰ ਜਸਪਾਲ ਸੁਹਾਗਰਾਣੀ, ਸਰਦੂਲਗੜ੍ਹ ਤੋਂ ਪਵਨ ਜੈਨ, ਵਿਜੈ ਸ਼ਰਮਾ ਸੋਨੂੰ ਜੋਗਾ ਰਾਜ ਸਿੰਘ, ਭੀਖੀ ਮੰਡਲ ਪ੍ਰਧਾਨ ਬਰੇਟਾ ਮੰਡਲ, ਬੋਹਾ ਮੰਡਲ ਹਾਜਰ ਹੋਏ।ਸੁਖਦੇਵ ਸਿੰਘ ਫਰਮਾਹੀ ਅਮਰਜੀਤ ਕਟੋਦੀਆਂ ਜਿਲ੍ਹਾ ਵਾਇਸ ਪ੍ਰਧਾਨ, ਵਿਨੋਦ ਕਾਲੀ, ਮਾਸਟਰ ਦੀਪ ਚੰਦ, ਸਟੇਟ ਮੈਂਬ ਸੂਰਜ ਛਾਬੜਾ, ਮਾਧੋ ਮੁਰਾਰੀ , ਰਾਕੇਸ ਜੈਨ, ਜਸਪਾਲ ਕਾਕਾ, ਸੰਜੀਵ ਕੁਮਾਰ, ਸੁਨੀਲ ਸ਼ਰਮਾ, ਸੁਰਜੀਤ ਕੌਰ, ਬਲਜੀਤ ਠੇਕੇਦਾਰ, ਭੋਲਾ ਸਿੰਘ ਮਾਨ, ਮਨਿੰਦਰ ਮਾਨ, ਨਰੈਣ ਦਾਸ ਬਰੇਟਾ, ਸੁੰਦਰ ਸਿੰਘ, ਦਰਸਨ ਵਿਦਿਆਰਥੀ, ਲੀਲਾ ਦੁੱਗਲ ਆਦਿ ਹਾਜਰ ਸਨ।ਇਸ ਮੌਕੇ ਤੇ ਆਈ.ਟੀ.ਸੈਲ ਦੇ ਇੰਚਾਰਜ ਆਸ਼ੂਤੋਸ਼ ਨੂੰ਼ ਨਿਯੁੱਕਤ ਕੀਤਾ ਗਿਆ।ਇਸ ਦੀ ਜਾਣਕਾਰੀ ਜਿਲ੍ਹਾ ਮੀਡੀਆ ਇੰਚਾਰਜ ਜੀਵਨ ਜਿੰਦਲ ਵਲੋਂ ਦਿੱਤੀ ਗਈ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply