ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ
ਸੁਲੱਖਣੀ ਜੀ ਭਲਾਈ ਕੇਂਦਰ ਵਿਖੇ ਮੁੱਖ ਸੇਵਾਦਾਰ ਡਾਕਟਰ ਸੁਰਜੀਤ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਾਹਿਗੁਰੂ ਲਿਖਣ ਭਗਤੀ ਸਮਾਗਮ ਕਰਵਾਇਆ ਗਿਆ।
ਡਾਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ 550 ਸਾਲ ਵਾਹਿਗੁਰੂ ਲਿਖਣ ਭਗਤੀ ਸਮਾਗਮ ਵਿੱਚ 5 ਸਾਲ ਤੋਂ 18 ਸਾਲ ਦੇ ਬੱਚਿਆਂ ਨੇ ਭਾਗ ਲੈ ਕੇ ਆਪਣੇ ਸਿਲੇਬਸ ਮੁਤਾਬਿਕ ਕਾਪੀਆਂ `ਤੇ ਵਾਹਿਗੁਰੂ ਲਿਖ ਕੇ ਲਿਖਣ ਭਗਤੀ ਸਮਾਗਮ ਵਿੱਚ ਭਾਗ ਲਿਆ।ਉਨਾਂ ਦੱਸਿਆ ਕਿ ਬੱਚਿਆਂ ਨੇ ਕਾਪੀਆਂ `ਤੇ ਵਾਹਿਗੁਰੂ ਵਾਹਿਗੁਰੂ ਇਕ ਵਾਰੀ ਲਿਖਿਆ ਤੇ ਫਿਰ ਚਾਰ ਵਾਰੀ ਰਸਨਾ ਨਾਲ ਜਪਿਆ ਵੀ ਹੈ।ਇਸ ਲਈ ਇਸ ਨੂੰ ਲਿਖਣ ਭਗਤੀ ਕਿਹਾ ਗਿਆ ਹੈ।ਡਾਕਟਰ ਸੁਰਜੀਤ ਸਿੰਘ ਨੇ ਕਿਹਾ ਕਿ ਭਾਈ ਸਾਹਿਬ ਵੱਲੋਂ ਨਾਮ ਬਾਣੀ ਨਾਲ ਜੋੜਨ ਲਈ ਹਰੇਕ ਬੱਚੇ ਨੂੰ ਪਿਆਰ ਭਰਿਆ ਇਨਾਮ ਵੀ ਦਿੱਤਾ ਗਿਆ।ਬੱਚਿਆਂ ਵਿੱਚ ਗੁਰਬਾਣੀ ਪ੍ਰਤੀ ਹੋਰ ਉਤਸ਼ਾਹ ਵਧਾਉਣ ਲਈ 13 ਵੱਡੇ ਇਨਾਮ ਵੀ ਕੱਢੇ ਗਏ।
ਇਸ ਤੋਂ ਪਹਿਲਾਂ ਗੁਰਮਤਿ ਸਮਾਗਮ ਵੀ ਕਰਵਾਇਆ ਗਿਆ।ਜਿਸ ਦੌਰਾਨ ਹੋਰ ਜੱਥਿਆਂ ਤੋਂ ਇਲਾਵਾ ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਦੀ ਅੰਮ੍ਰਿਤ ਵਰਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਸਾਹਿਬ ਨੇ ਕਿਹਾ ਕਿ ਬੱਚਿਆਂ ਦੇ ਲਿਖਣ ਭਗਤੀ ਤੇ ਹੋਰ ਧਾਰਮਿਕ ਸਮਾਗਮ ਅੱਗੋਂ ਵੀ ਨਿਰੰਤਰ ਜਾਰੀ ਰਹਿਣਗੇ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media