ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਚਮਰੰਗ ਰੋਡ ਵਿਖੇ ਝੁੱਗੀਆਂ ਵਿੱਚ ਲੱਗੀ
ਭਿਆਨਕ ਅੱਗ ਦੀ ਦੁਰਘਟਨਾ ਦੌਰਾਨ ਸੈਲਿੰਦਰ ਸਿੰਘ ਸ਼ੈਲੀ ਕੌਸਲਰ ਵਾਰਡ ਨੰ. 46 ਵਲੋਂ ਨਿਭਾਈ ਗਈ ਜਿੰਮੇਵਾਰੀ ਅਤੇ ਬਚਾਅ ਕਾਰਜ਼ਾਂ ਵਿਚ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ 15 ਬੱਚਿਆਂ ਨੂੰ ਅੱਗ ਤੋਂ ਬਚਾਇਆ ਗਿਆ।ਉਨਾਂ ਨੇ ਕਈ ਸਿਲੰਡਰਾਂ ਨੂੰ ਅੱਗ ਵਾਲੀ ਥਾਂ ਤੋਂ ਬਾਹਰ ਕੱਢ ਕੇ ਅੱਗ ਨੂੰ ਹੋਰ ਭਿਆਨਕ ਰੂਪ ਵਿਚ ਫੈਲਣ ਤੋਂ ਰੋਕਣ ਲਈ ਆਪਣਾ ਇਨਸਾਨੀ ਅਤੇ ਚੁਣੇ ਹੋਏ ਪ੍ਰਤੀਨਿਧੀ ਦੀ ਸੱਚੀ ਜਿੰਮੇਵਾਰੀ ਨਿਭਾਈ।ਕੌਂਸਲਰ ਸ਼ੈਲੀ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹ ਥੋੜੀ ਹੈ।ਇਸ ਲੋਕ ਭਲਾਈ ਦੇ ਕੰਮ ਵਾਸਤੇ ਸਮੂਹ ਕੌਂਸਲਰ ਸਾਥੀਆਂ ਵਲੋਂ ਸ਼ੈਲੀ ਨੂੰ ਸੋਮਵਾਰ ਮੇਅਰ ਦਫ਼ਤਰ ਵਿਖੇ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media