ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਹਸਪਤਾਲ ਨੇ ਇੱਕ ਹੋਰ ਉਪਲੱਬਧੀ ਉਦੋਂ ਹਾਸਲ ਕੀਤੀ, ਜਦੋਂ ਇਸ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ- ਡਾ. ਰਵੀ ਮਹਾਜਨ ਨੇ ਵਰਲਡ ਸੁਸਾਇਟੀ ਫ਼ਾਰ ਰੀਕੰਸਟਰਕਟਿਵ ਮਾਈਕ੍ਰੋਸਰਜਰੀ ਦੀ ਸਾਲ 2019 ਵਾਸਤੇ ਇਟਲੀ ਦੇ ਸ਼ਹਿਰ ਬਲੋਗਨਾ ‘ਚ ਹੋਈ ਕੌਮਾਂਤਰੀ ਕਾਨਫਰੰਸ ਦੌਰਾਨ ਭਾਰਤ ਦੀ ਨੁਮਾਇੰਦਗੀ ਕੀਤੀ।ਡਾ. ਰਵੀ ਮਹਾਜਨ ਇਸ ਕਾਨਫਰੰਸ ‘ਚ ਇੰਡੀਅਨ ਸੁਸਾਇਟੀ ਆਫ਼ ਰੀਕੰਸਟਰਕਟਿਵ ਮਾਈਕ੍ਰੋਸਰਜਰੀ ਦੇ ਪ੍ਰੈਜ਼ੀਡੈਂਟ ‘ਦੇ ਤੌਰ ‘ਤੇ ਸ਼ਾਮਲ ਹੋਏ।ਪੰਜਾਬ ਅਤੇ ਖਾਸ ਕਰ ਅੰਮ੍ਰਿਤਸਰ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਥੋਂ ਦੇ ਜੰਮਪਲ ਡਾ. ਰਵੀ ਮਹਾਜਨ ਨੇ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰਕੇ, ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।ਇਸ ਕਾਨਫਰੰਸ ‘ਚ ਦੁਨੀਆ ਭਰ ਤੋਂ ਪਲਾਸਟਿਕ ਅਤੇ ਆਰਥੋਪੇਡਿਕ ਸਰਜਨਾਂ ਨੇ ਭਾਗ ਲਿਆ। ਡਾ. ਮਹਾਜਨ ਦੇ ਨਾਲ ਉਨ੍ਹਾਂ ਦੀ ਟੀਮ ਦੇ ਡਾ. ਕ੍ਰਿਸ਼ਨਨ ਨੇ ਵੀ ਇਸ ਕਾਨਫਰੰਸ `ਚ ਸ਼ਾਮਲ ਹੋਏ ਅਤੇ ਦੋਵਾਂ ਡਾਕਟਰਾਂ ਨੇ ਜ਼ਖ਼ਮਾਂ ਦੇ ਜਲਦੀ ਅਤੇ ਵਧੀਆ ਢੰਗ ਨਾਲ ਠੀਕ ਹੋਣ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਅਤੇ ਅਮਨਦੀਪ ਹਸਪਤਾਲ ‘ਚ ਆਏ ਮਰੀਜ਼ਾਂ ਦੀ ਕੇਸ ਸਟੱਡੀ ਪੇਸ਼ ਕਰਦੇ ਹੋਏ ਲੈਕਚਰ ਦਿੱਤੇ ਜਿਸ ਦੀ ਕਾਨਫਰੰਸ ‘ਚ ਹਾਜ਼ਰ ਡਾਕਟਰਾਂ ਨੇ ਬਹੁਤ ਤਾਰੀਫ਼ ਕੀਤੀ ।
ਡਬਲਯੂ.ਐਸ.ਆਰ.ਐਮ ਦੁਨੀਆ ਭਰ ਦੇ ਪਲਾਸਟਿਕ ਅਤੇ ਹੱਡੀਆਂ ਦੇ ਮਾਹਰ ਡਾਕਟਰਾਂ ਦੀ ਸੰਸਥਾ ਹੈ ਜੋ ਜ਼ਖ਼ਮਾਂ ਦੇ ਜਲਦੀ ਅਤੇ ਵਧੀਆ ਇਲਾਜ਼ ਬਾਰੇ ਨਵੀਆਂ ਖੋਜ਼ਾਂ ਦੇ ਖੇਤਰ ‘ਚ ਕੰਮ ਕਰ ਰਹੀ ਹੈ ਅਤੇ ਇਨ੍ਹਾਂ ਨਵੀਆਂ ਖੋਜਾਂ ਨੂੰ ਲੋਕਾਂ ਅਤੇ ਖਾਸ ਕਰ ਉੱਭਰ ਰਹੇ ਡਾਕਟਰਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਥਾਵਾਂ ‘ਤੇ ਕਾਨਫਰੰਸਾਂ, ਵਰਕਸ਼ਾਪਾਂ ਕਰਕੇ, ਪਲਾਸਟਿਕ ਸਰਜਰੀ ਦੇ ਇਸ ਵਿਭਾਗ ਨੂੰ ਉੋਤਸ਼ਾਹਿਤ ਕਰਨ ਦਾ ਯਤਨ ਕਰਦੀ ਰਹਿੰਦੀ ਹੈ ।
ਡਾ. ਰਵੀ ਮਹਾਜਨ ਨੇ ਕਿਹਾ `ਕਿਸੇ ਕੌਮਾਂਤਰੀ ਕਾਨਫਰੰਸ ‘ਚ ਆਪਣੇ ਪੂਰੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਹੀ ਕੁੱਝ ਵੱਖਰਾ ਹੁੰਦਾ ਹੈ ਜਿਥੇ ਸਾਰੀ ਦੁਨੀਆ ਦੀਆਂ ਨਜ਼ਰਾਂ ਤੁਹਾਡੇ ਉਪਰ ਟਿਕੀਆਂ ਹੁੰਦੀਆਂ ਹਨ ਅਤੇ ਮੈਂ ਆਪਣੇ ਦੇਸ਼ ਵਾਸੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਹਾਂ।“
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …