ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਇੰਡੀਅਨ ਅਕੈਡਮੀ ਆਫ ਫਾੲਨਿ ਆਰਟ ਵਿਖੇ ਉਤਰੀ ਜੋਨ ਕਲਚਰਲ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ 8ਵੇਂ ਸਮਰ ਆਰਟ ਕੈਂਪ/ ਫੈਸਟੀਵਲ ਦੌਰਾਨ ਸਪਰੇਅ ਪੇਂਟਿੰਗ ਦਾ ਪ੍ਰਦਰਸ਼ਨੀ ਸ਼ੋਅ ਕਰਵਾਇਆ ਗਿਆ।ਜਿਸ ਦੌਰਾਨ ਉਘੇ ਆਰਟਿਸਟ ਧਰਮਿੰਦਰ ਸ਼ਰਮਾ ਨੇ ਇਸ ਕਲਾ ਦਾ ਲਾਈਵ ਪ੍ਰਦਰਸ਼ਨ ਕੀਤਾ।ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਏ.ਐਸ ਚਮਕ ਨੇ ਦੱਸਿਆ ਕਿ ਸਪਰੇਅ ਪੇਟਿੰਗ ਕਲਾ ਜਗਤ ਵਿੱਚ ਇਕ ਨਵੀ ਤਕਨੀਕ ਹੈ।ਕੈਂਪ ਵਿੱਚ ਸ਼ਾਮਲ ਸਿਖਿਆਰਥੀਆਂ ਵਿੱਚ ਨਵੀਂ ਕਲਾ ਸਪਰੇਅ ਪੇਟਿੰਗ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਉਨਾਂ ਨੇ ਕਲਾਕਾਰ ਧਰਮਿੰਦਰ ਸ਼ਰਮਾ ਪਾਸੋਂ ਨਵੀ ਕਲਾ ਦੇ ਤਕਨੀਕੀ ਗੁਰ ਸਿੱਖੇ।ਸੰਸਥਾ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਸਪਰੇਅ ਆਰਟ ਦੀ ਪੇਸ਼ਕਾਰੀ ਦੇਣ ਵਾਲੇ ਕਲਾਕਾਰ ਧਰਮਿੰਦਰ ਸ਼ਰਮਾ ਨੂੂੰ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਸਨਮਾਨਿਤ ਕੀਤਾ।ਉਨਾਂ ਆਖਿਆ ਕਿ ਸਮਰ ਕੈਂਪਾਂ ਦੌਰਾਨ ਕਲਕਾਰਾਂ ਤੇ ਸਿਖਿਆਰਥੀਆਂ ਨੂੰ ਬਹੁਤ ਕੁੱਝ ਨਵਾਂ ਸਿਖਣ ਦਾ ਮੋਕਾ ਮਿਲਦਾ ਹੈ।ਇਸੇ ਲਈ ਆਰਟ ਗੈਲਰੀ ਵਲੋਂ ਸਮੇਂ-ਸਮੇਂ `ਤੇ ਅਜਿਹੇ ਪ੍ਰਦਰਸ਼ਨੀ ਪ੍ਰੋਗਰਾਮ ਉਲੀਕੇ ਜਾਂਦੇ ਹਨ।
ਇਸ ਮੌਕੇ ਅਤੁੱਲ ਮਹਿਰਾ, ਨਰਿੰਦਰਜੀਤ ਸਿੰਘ ਆਰਕੀਟੈਕਟ, ਕੁਲਵੰਤ ਸਿੰਘ ਆਰਟਿਸਟ, ਨਰਿੰਦਰ ਸਿੰਘ ਮੂਰਤੀਕਾਰ, ਕਰਮਜੀਤ ਸਿੰਘ ਅਤੇ ਵੱਡੀ ਗਿਣਤੀ `ਚ ਸਿਖਿਆਰਥੀ ਤੇ ਬੱਚੇ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …