Friday, August 7, 2026

`ਜੂਨ ਗੁਜ਼ਾਰੇ` ਕਿਤਾਬ ਭੈਣੀ ਸਾਹਿਬ ਵਿਖੇ ਹੋਈ ਲੋਕ ਅਰਪਣ

ਭੀਖੀ/ਮਾਨਸਾ, 2 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਭੈਣੀ ਸਾਹਿਬ ਦੇ ਮਹਾਨ ਸਾਹਿਤਕਾਰ ਪੰਜਾਬੀ ਸਾਹਿਤ ਦੇ ਮਿਲਟਨ ਕਿਰਪਾਲ ਸਿੰਘ ਕਸੇਲ ਨੂੰ PUNJ0207201903ਸ਼ਰਧਾਂਧਲੀ ਭੇਂਟ ਕਰਨ ਲਈ ਸਮਾਗਮ ਵਿੱਚ ਉਘੇ ਲੇਖਕ ਹਾਜ਼ਰ ਹੋਏ।ਇਸ ਸਮੇਂ ਡਾ. ਸੁਰਜੀਤ ਪਾਤਰ, ਡਾ. ਕੁਲਦੀਪ ਧੀਰ, ਸੰਤ ਹਰਪਾਲ ਸਿੰਘ ਸੇਵਕ, ਨਵਜੋਤ ਕਸੇਲ, ਗੁਰਭੇਜ ਗੁਰਾਇਆ ਤੇ ਸਿਜ਼ਦਾ ਸਤਿਗੁਰੂ ਉਦੈ ਸਿੰਘ ਨੇ ਜ਼ਿਲ੍ਹਾ ਮਾਨਸਾ ਸ਼ਹਿਰ ਨਾਲ ਸਬੰਧਿਤ ਲੇਖਿਕਾ ਵੀਰਪਾਲ ਕੌਰ ਕਮਲ ਦੀ ਕਿਤਾਬ ਜੂਨ ਗੁਜ਼ਾਰੇ ਦਾ ਲੋਕ ਅਰਪਣ ਕੀਤਾ ਗਿਆ।ਲੇਖਿਕਾ ਵੀਰਪਾਲ ਕੌਰ ਕਮਲ ਨੇ ਹਾਜ਼ਰ ਲੇਖਕਾਂ ਦਾ ਧੰਨਵਾਦ ਕੀਤਾ।
      ਇਸ ਮੌਕੇ ਕੁਲਵੰਤ ਸਿੰਘ ਵਿਰਕ, ਪੱਤਰਕਾਰ ਅੰਮ੍ਰਿਤਪਾਲ ਸਿੰਘ ਕੂਕਾ ਮਾਨਸਾ ਆਦਿ ਵੀ ਹਾਜ਼ਰ ਸਨ।
 

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply