ਭੀਖੀ/ਮਾਨਸਾ, 2 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਾਲਵਾ ਆਰਗੈਨਿਕ ਪੁਆਇੰਟ ਅਤੇ ਮਲਵੱਈਆਂ ਦੀ ਝਲਾਨੀ ਖਿਆਲਾਂ ਕਲਾਂ ਵਿਖੇ ਹਰਦੀਪ ਜਟਾਣਾ ਦੇ ਯਤਨਾਂ ਸਦਕਾ ਪ੍ਰੋਫੈਸਰ ਕੇ.ਕੇ ਸ਼ਰਮਾ ਵਲੋਂ ਲਿਖੀ ਕਿਤਾਬ `ਕੈਂਸਰ ਨੂੰ ਹਰਾ ਸਕਦੇ ਹਾਂ` ਦੀ ਘੁੰਡ ਚੁੱਕਾਈ ਕੀਤੀ ਗਈ ਅਤੇ ਇਸ ਬਾਰੇ ਵਿਚਾਰ ਚਰਚਾ ਵੀ ਹੋਈ।ਪ੍ਰੋਫੈਸਰ ਕੇ.ਕੇ ਸ਼ਰਮਾ ਨੇ ਦੱਸਿਆ ਇਸ ਕਿਤਾਬ ਵਿੱਚ ਕੈਂਸਰ ਦੀ ਰੋਕਥਾਮ ਲਈ ਬਹੁਤ ਪ੍ਰਭਾਵੀ ਦੇਸੀ ਨੁਕਤੇ ਦੱਸੇ ਗਏ ਹਨ।ਇਸ ਲਈ ਹਰ ਕਿਸੇ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ ਤਾਂ ਜੋ ਆਪਣੇ ਆਲੇ ਦੁਆਲੇ ਕਿਸੇ ਦਾ ਭਲਾ ਕੀਤਾ ਜਾ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …