Saturday, October 10, 2026

ਰਾਹੁਲ ਗਾਂਧੀ ਨੇ ਕਾਂਗਰਸ ਕੌਮੀ ਪ੍ਰਧਾਨ ਦਾ ਅਹੁੱਦਾ ਛੱਡਿਆ

ਨਵੀਂ ਦਿੱਲੀ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਹਾਲ ਹੀ `ਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਵੱਡੀ ਹਾਰ ਤੋਂ ਬਾਅਦ ਦਿੱਤਾ

ਫਾਈਲ ਫੋਟੋ
ਫਾਈਲ ਫੋਟੋ

ਅਸਤੀਫਾ ਵਾਪਸ ਲੈਣ ਦੀਆਂ ਪਾਰਟੀ ਆਗੂਆਂ ਤੇ ਵਰਕਰਾਂ ਦੀਆਂ ਅਪੀਲਾਂ ਨੂੰ ਠੁਕਰਾ ਕੇ ਰਾਹੁਲ ਗਾਂਧੀ ਵਲੋਂ ਅੱਜ ਤੋਂ ਕਾਂਗਰਸ ਕੌਮੀ ਪ੍ਰਧਾਨ ਦਾ ਅਹੁੱਦਾ ਛੱਡਣ ਦਾ ਐਲਾਨ ਕੀਤਾ  ਗਿਆ ਹੈ।ਉਨਾਂ ਨੇ ਅੱਜ ਆਪਣੇ ਟਵਿਟਰ ਅਕਾਊਂਟ `ਤੇ ਚਾਰ ਸਫਿਆਂ ਦਾ ਸੰਦੇਸ਼ ਕਾਂਗਰਸ ਵਰਕਰਾਂ, ਸਮੱਰਥਕਾਂ ਤ ਸ਼ੁਭਚਿੰਤਕਾਂ ਦੇ ਨਾਮ ਜਾਰੀ ਕੀਤਾ ਅਤੇ ਟਵਿਟਰ ਹੈਂਡਲਰ ਅੱਗੋਂ ਕਾਂਗਰਸ ਕੌਮੀ ਪ੍ਰਧਾਨ ਵੀ ਹਟਾ ਲਿਆ।ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਨੂੰ ਨਵਾਂ ਪ੍ਰਧਾਨ ਚੁਣਨ ਲਈ ਕਿਹਾ ਹੈ ।ਉਨਾਂ ਆਖਿਆ ਹੈ ਕਿ ਇੱਕ ਮਹੀਨੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਮੁਕੰਮਲ ਕਰ ਲਈ ਜਾਵੇਗੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply