Thursday, September 19, 2024

ਗੁਰਦੁਆਰਾ ਸਾਊਥਹਾਲ ਵਿਖੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਨੈਸ਼ਨਲ ਭਾਸ਼ਣ, ਕਵਿਤਾ ਤੇ ਕੀਰਤਨ ਮੁਕਾਬਲਾ 6-7 ਨੂੰ

ਸਾਊਥਹਾਲ (ਯੂ.ਕੇ), 3 ਜੁਲਾਈ (ਪੰਜਾਬ ਪੋਸਟ- ਓਮਕਾਰ ਸਿੰਘ) – ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਹੈਵਲੁੱਕ ਰੋਡ ਸਾਊਥਹਾਲ, ਲੰਦਨ ਵਿਖੇ ਸ੍ਰੀ ਗੁਰੂ Gurdwara Southhallਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਨੈਸ਼ਨਲ ਭਾਸ਼ਣ, ਕਵਿਤਾ ਅਤੇ ਕੀਰਤਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਸਿੰਘ ਸਭਾ ਦੇ ਮੀਤ ਪ੍ਰਧਾਨ ਸੋਹਨ ਸਿੰਘ ਸਮਰਾ ਨੇ ਦੱਸਿਆ ਕਿ 6 ਜੁਲਾਈ ਨੂੰ ਭਾਸ਼ਣ ਤੇ ਕਵਿਤਾ ਅਤੇ 7 ਜੁਲਾਈ 2019 ਨੂੰ ਕੀਰਤਨ ਮੁਕਾਬਲੇ ਹੋਣਗੇ।ਉਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਵਿੱਚ ਬੱਚੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਭਾਸ਼ਣ ਦੇਣਗੇ ਤੇ ਕਵਿਤਾਵਾਂ ਪੜਣਗੇ।ਜਦਕਿ ਕੀਰਤਨ ਮੁਕਾਬਲਾ ਕਲਾਸੀਕਲ ਅਤੇ ਸਿਰਫ ਗੁਰਬਾਣੀ ਰਾਗਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਭਾਈ ਗੁਰਦਾਸ ਜੀ ਦੀਆਂ ਵਾਰਾਂ `ਤੇ ਅਧਾਰਿਤ ਹੋਵੇਗਾ।ਮੀਤ ਪ੍ਰਧਾਨ ਸਮਰਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ 5 ਤੋਂ 21 ਸਾਲ ਦੇ ਬੱਚੇ ਭਾਗ ਲੈ ਸਕਣਗੇ ਅਤੇ ਪ੍ਰਾਇਮਰੀ, ਸੈਕੰਡਰੀ, ਏ ਇਲੈਵਨ ਅਤੇ ਯੂਨੀਵਰਸਿਟੀ ਵਿਦਿਆਰਥੀਆਂ ਦੀਆਂ ਕੈਟੇਗਰੀਆਂ ਬਣਾਈਆਂ ਗਈਆਂ ਹਨ।ਉਨਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਤੇ ਕੀਰਤਨ ਨਾਲ ਜੋੜਣ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਉਪਦੇਸ਼ਾਂ ਤੇ ਮਾਰਗ `ਤੇ ਚੱਲਣ ਲਈ ਅਜਿਹੇ ਉਪਰਾਲੇ ਕਰਵਾਏ ਜਾ ਰਹੇ ਹਨ।ਸੋਹਨ ਸਿੰਘ ਸਮਰਾ ਨੇ ਦੂਰ ਨੇੜੇ ਦੀਆਂ ਸਮੂਹ ਸੰਗਤਾਂ ਨੂੰ ਇਹਨਾਂ ਮੁਕਾਬਲਿਆਂ ਅਤੇ ਸਮਾਗਮ ਵਿੱਚ ਭਾਗ ਲੈਣ ਦੀ ਬੇਨਤੀ ਵੀ ਕੀਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply