Saturday, September 19, 2026

ਸੱਜਣ ਹੱਥ ਛੁਡਾ ਕੇ

ਸੱਜਣ ਹੱਥ ਛੁਡਾ ਕੇ, ਨਾ ਕੋਈ ਤੁਰ ਜਾਵੇ।
ਦੁੱਖ ਲਗਦਾ ਕਿ, ਲੂਣ ਵਾਂਗ ਨਾ ਖੁਰ ਜਾਵੇ।

ਲੰਘਿਆ ਹਰ ਪੱਲ, ਚੇਤੇ ਆਉਂਦਾ ਰਹਿਣਾ ਹੈ
ਕਿਧਰੇ ਉਹ ਵੀ ਗਮ ਦੇ ਵਿੱਚ ਨਾ ਝੁਰ ਜਾਵੇ।

ਦੁੱਖ਼-ਸੁੱਖ਼ ਆਪਣਾ ਸਾਡੇ ਨਾਲ ਜੋ ਕਰਦਾ ਸੀ
ਕੋਈ ਭੈੜਾ ਸੁਪਨਾ ਹੁਣ ਨਾ ਉਹਨੂੰ ਫੁਰ ਜਾਵੇ।

ਉਹ ਲਾਗੋਂ ਲੰਘਦਾ, ਬੇਸ਼ਕ ਨਜ਼ਰਾਂ ਫੇਰ ਲਵੇ
ਪੱਤਾਸੇ ਵਾਂਗਰ ਦਿਲ ਉਹਦਾ ਨਾ, ਭੁਰ ਜਾਵੇ।

‘ਸੁਹਲ’ ਟੁੱਟੀ ਯਾਰੀ ਦਾ, ਕੋਈ ਇਲਾਜ਼ ਕਰੋ
ਕੋਈ ਐਸੀ ਦਿਓ ਦੁਆ ਜੋ ਅੰਦਰ ਧੁਰ ਜਾਵੇ।
Malkiat Suhal

 
ਮਲਕੀਅਤ ‘ਸੁਹਲ’
ਗੁਰਦਾਸਪੁਰ।
ਮੋ – 98728 48610

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply