Wednesday, September 23, 2026

ਕੁੱਲ ਦਾ ਨਾਸ਼ (ਮਿੰਨੀ ਕਹਾਣੀ)

        ਸੇਠ ਜਗਤ ਰਾਮ  ਆਪਣੀ  ਬੇਟੀ,  ਬੇਟਾ  ਤੇ ਘਰਵਾਲੀ ਨਾਲ ਕਾਰ ਵਿੱਚ ਬੈਠ ਕੇ ਲੰਮੇ ਸਫ਼ਰ ’ਤੇ ਜਾ ਰਿਹਾ ਸੀ।ਡਰਾਈਵਰ 100 ਤੋਂ ਉਤੇ ਸਪੀਡ ’ਤੇ ਗੱਡੀ ਚਲਾ ਰਿਹਾ ਸੀ ਕਿ ਅਚਾਨਕ ਸੜਕ ’ਤੇ  ਬਣੀਆਂ  ਝੁੱਗੀਆਂ ’ਚੋਂ  ਇਕ ਬਹੁਤ ਗਰੀਬ ਆਦਮੀ ਕਾਰ ਦੇ ਅੱਗੇ ਆ ਗਿਆ।ਡਰਾਈਵਰ ਨੇ ਤੁਰੰਤ ਖਿੱਚ ਕੇ ਬਰੇਕ ਮਾਰੀ।
ਸੇਠ ਜਗਤ ਰਾਮ ਨੂੰ ਅਮੀਰੀ ਦਾ ਨਸ਼ਾ ਸੀ, ਅਤਿ ਦੇ ਗੁੱਸੇ ਵਿੱਚ ਉਸ ਨੇ ਉਸ ਗਰੀਬ ਆਦਮੀ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ।ਵੇਖਦਿਆਂ ਹੀ ਵੇਖਦਿਆ ਉਸ ਦੇ ਦੋ-ਚਾਰ ਚਪੇੜਾਂ ਵੀ ਜੜ ਦਿੱਤੀਆਂ ਤੇ ਆਖਣ ਲੱਗਾ, “ਥੱਲੇ ਆਉਣ ਲਈ  ਤੈਨੂੰ ਮੇਰੀ ਗੱਡੀ ਹੀ ਮਿਲੀ ਸੀ।ਕਮਬਖਤ, ਕਮਅਕਲ ਮੈਂ ਤੇਰੀ ਕੁੱਲ ਦਾ ਨਾਸ਼ ਕਰ ਦਿਆਂਗਾ।” ਗਰੀਬ ਹੱਥ ਜੋੜ ਕੇ ਖੜਾ ਰਿਹਾ ਤੇ ਅੱਖਾਂ ’ਚੋਂ ਅੱਥਰੂ ਵਹਾਉਣ  ਲੱਗਾ।
ਸੇਠ ਬੁੜ-ਬੁੜ ਕਰਦਾ ਗੱਡੀ ਵਿੱਚ ਬੈਠ ਗਿਆ, ਗੱਡੀ ਦੀ ਸਪੀਡ ਹੁਣ ਹੋਰ ਤੇਜ਼ ਹੋ ਗਈ।ਅੱਗੋਂ ਤੇਜ਼ ਸਪੀਡ ’ਤੇ ਆ ਰਹੇ ਟਰਾਲੇ ਨਾਲ ਗੱਡੀ ਜਾ ਟਕਰਾਈ।ਗੱਡੀ ਚਕਨਾ-ਚੂਰ ਹੋ ਗਈ।ਡਰਾਈਵਰ ਸਮੇਤ ਸੇਠ ਦਾ ਸਾਰਾ ਪਰਿਵਾਰ ਰੱਬ ਨੂੰ ਪਿਆਰਾ ਹੋ ਗਿਆ।
Taswinder S

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ – 98763-22677

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply