ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ: ਚੀਮਾ
ਮੰਡੀ ਵਲੋਂ ਸਥਾਨਕ ਅਨਾਜ ਮੰਡੀ `ਚ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈ ਦੇ ਕਾਬਲ ਬਣਾਉਣ ਲਈ ਫ੍ਰੀ ਟਰੇਨਿੰਗ ਦੇਣ ਲਈ ਦੀਪਕ ਪਾਠਸਾਲਾ ਫਾਊਡੇਸਨ ਸੁਨਾਮ ਵਲੋਂ ਭੈਣ ਮੰਜੂ ਰਾਣੀ ਤੇ ਕੁਲਦੀਪ ਸ਼ਰਮਾ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਟਰੇਨਿੰਗ ਸੈੰਟਰ ਤੇ ਵਾਰਡ ਨੰਬਰ 1 ਦੇ ਆਂਗਣਵਾੜੀ ਸੈਂਟਰ ਦੇ ਬੱਚਿਆਂ ਨੂੰ ਸਟੇਸਨਰੀ ਦੀ ਵੰਡ ਕੀਤੀ ਗਈ।ਸੰਸਥਾ ਵਲੋਂ ਇਸ ਸੈਂਟਰ ਦੀ ਸੰਚਾਲਕਾ ਭੈਣ ਮੰਜੂ ਰਾਣੀ ਤੇ ਸਮਾਜ ਸੇਵੀ ਕੁਲਦੀਪ ਸ਼ਰਮਾ ਦਾ ਇਸ ਨਿਸਕਾਮ ਸੇਵਾ ਬਦਲੇ ਸਨਮਾਨ ਕਰਦੀਆਂ ਸੰਸਥਾਵਾ ਦੇ ਸੇਵਾਦਾਰਾ ਨੇ ਕਿਹਾ ਕਿ ਉਹ ਇਸ ਕਾਰਜ ਵਿੱਚ ਆਪਣਾ ਹੋਰ ਯੋਗਦਾਨ ਪਾਉਣ ਲਈ ਹਰ ਸਮੇ ਹਾਜ਼ਰ ਰਹਿਣਗੇ।
ਇਸ ਮੌਕੇ ਸੰਸਥਾ ਵਲੋਂ ਚੇਅਰਮੈਨ ਜੀਵਨ ਬਾਂਸਲ, ਉਪ ਚੇਅਰਮੈਨ ਸੁਰਿੰਦਰ ਕਾਂਸਲ, ਸਰਪ੍ਰਸਤ ਰਜਿੰਦਰ ਕੁਮਾਰ ਲੀਲੂ, ਪ੍ਰਧਾਨ ਤਰਲੋਚਨ ਗੋਇਲ ਚੀਮਾ, ਕੈਸ਼ੀਅਰ ਬੀਰਬਲ ਬਾਂਸਲ, ਉਪ ਪ੍ਰਧਾਨ ਸੁਰਿੰਦਰ ਛਿੰਦੀ ਬਡਬਰ ਵਾਲੇ, ਸੀਨੀਅਰ ਉਪ ਪ੍ਰਧਾਨ ਜਤਿੰਦਰ ਹੈਪੀ, ਸਕੱਤਰ ਮੁਕੇਸ ਕੁਮਾਰ, ਭਾਜਪਾ ਆਗੂ ਸੁਖਵਿੰਦਰ ਸਰਮਾ, ਆਲ ਇੰਡੀਆ ਹਿੰਦੂ ਸਿਵ ਸੈਨਾ ਚੀਮਾ ਦੇ ਪਧਾਨ ਕਿ੍ਰਸਨ ਬਾਸਲ, ਸੰਸਥਾ ਵਲੋਂ ਰਕੇਸ ਕੁਮਾਰ, ਗਗਨਦੀਪ ਬਾਂਸਲ, ਅਸ਼ਵਨੀ ਆਸ਼ੂ, ਅਰਸਦੀਪ ਲੀਲਾ, ਅੰਮ੍ਰਿਤ ਲਾਲ, ਆਗਣਵਾੜੀ ਵਰਕਰ ਸਰੋਜ ਰਾਣੀ, ਸੈੰਟਰ ਸਟਾਫ, ਪ੍ਰਵੀਨ ਸ਼ਰਮਾ, ਅਰਮਾਨ ਆਦਿ ਹਾਜ਼ਰ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media