Monday, August 24, 2026

ਭਾਜਪਾ ਮੰਡਲ ਚੀਮਾ ਨੇ ਸਮਾਗਮ ਕਰਵਾਇਆ

ਲੌਂਗੋਵਾਲ, 10 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸਿਆਮਾ ਪ੍ਰਸਾਦ ਮੁਖਰਜੀ ਦੀ PUNJ1007201908ਜੈਯਤੀ ਨੂੰ ਸਮਰਪਿਤ ਭਾਜਪਾ ਮੰਡਲ ਚੀਮਾਂ ਮੰਡੀ ਵਲੋਂ ਇੱਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਭਾਜਪਾ ਪੰਜਾਬ ਤੇ ਜਿਲ੍ਹਾ ਆਗੂਆ ਨੇ ਭਾਗ ਲਿਆ।ਡਾ. ਸਿਆਮਾ ਪ੍ਰਸਾਦ ਮੁਖਰਜੀ ਨੂੰ ਯਾਦ ਕਰਦਿਆਂ ਪੰਜਾਬ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਬਰ ਜੀਵਨ ਬਾਸਲ, ਜਿਲ੍ਹਾ ਕਾਰਜਕਾਰਨੀ ਦੇ ਮੈਬਰ ਸੁਖਵਿੰਦਰ ਸ਼ਰਮਾ ਤੇ ਭਾਜਪਾ ਚੀਮਾ ਮੰਡਲ ਦੇ ਪ੍ਰ੍ਰਾਨ ਧਰਮਪਾਲ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਆਪਣਾ ਬਲੀਦਾਨ ਦੇਣ ਵਾਲੇ ਡਾ. ਸਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਤੇ ਭਾਜਪਾ ਦੀ ਕੇਦਰੀ ਟੀਮ ਦੇ ਨਿਰਦੇਸ਼ਾਂ `ਤੇ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਨ `ਤੇ ਖੁਸ਼ੀ ਹੋ ਰਹੀ ਹੈ।ਇਸ ਸਮੇਂ ਭਾਜਪਾ ਨਾਲ ਨਵੇ ਮੈਂਬਰ ਵੀ ਜੋੜੇ ਗਏ।
 ਇਸ ਮੌਕੇ ਬੀਰਬਲ ਬਾਂਸਲ, ਕੁਲਦੀਪ ਸ਼ਰਮਾ, ਪ੍ਰਵੀਨ ਸ਼ਰਮਾ ਆਦਿ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply