Tuesday, September 22, 2026

ਸਿਵਲ ਸਰਜਨ ਨੇ ਓ.ਆਰ.ਐਸ ਅਤੇ ਜ਼ਿੰਕ ਕਾਰਨਰ ਦਾ ਕੀਤਾ ਉਦਘਾਟਨ

ਪਠਾਨਕੋਟ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੇ ਦਿਸ਼ਾ-PUNJ1007201914ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਪਠਾਨਕੋਟ ਵਲੋਂ ਆਈ.ਡੀ.ਸੀ.ਐਫ ਪੰਦਰਵਾੜੇ ਦੀ ਸੁਰੂਆਤ ਕੀਤੀ ਗਈ। ਜਿਸ ਤਹਿਤ ਡਾ. ਨੈਨਾ ਸਲਾਥੀਆ ਸਿਵਲ ਸਰਜਨ ਨੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਓ.ਆਰ.ਐਸ ਅਤੇ ਜਿੰਕ ਕੌਰਨਰ ਦਾ ਉਦਘਾਟਨ ਕੀਤਾ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਦੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾ ਕੇ, ਉਨ੍ਹਾਂ ਤੱਕ ਸਕੀਮਾਂ ਦਾ ਲਾਭ ਪਹੰੁਚਾਇਆ ਜਾ ਰਿਹਾ ਹੈ।
     ਸਿਵਲ ਸਰਜਨ ਨੇ ਦੱਸਿਆ ਕਿ ਹਰ ਸਾਲ 0 ਤੋਂ 5 ਸਾਲ ਦੇ ਬੱਚਿਆਂ ਦੀਆਂ ਇੱਕ ਲੱਖ ਮੋਤਾਂ ਦਸਤ ਰੋਗਾਂ ਕਾਰਨ ਜਿਆਦਾਤਰ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਹੁੰਦੀਆਂ ਹਨ।ਇਸ ਤੋਂ ਬਚਾਉ ਲਈ ਜ਼ਿਲ੍ਹੇ ਭਰ ਦੀਆਂ ਸਿਹਤ ਸੰਸਥਾਵਾਂ ਵਿੱਚ ਵਿਸ਼ੇਸ਼ ਤੌਰ ‘ਤੇ ਆਈ.ਡੀ.ਸੀ.ਐਫ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ, ਜੋ ਕਿ 8 ਤੋਂ 23 ਜੁਲਾਈ ਤੱਕ ਮਨਾਇਆ ਜਾਵੇਗਾ।
     ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਦੱਸਿਆ ਕਿ ਇਸ ਪੋਗਰਾਮ ਤਹਿਤ 0 ਤੋਂ 5 ਸਾਲ ਦੇ 67982 ਲਾਭਪਾਤਰੀ ਬੱਚਿਆਂ ਨੂੰ ਦਸਤ ਰੋਗਾਂ ਤੋਂ ਬਚਾਊ ਲਈ ਓ.ਆਰ.ਐਸ ਅਤੇ ਜਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ।ਇਸ ਪੋਗਰਾਮ ਵਿੱਚ ਆਸ਼ਾ ਵਰਕਰ ਘਰ-ਘਰ ਜਾ ਕੇ ਓ.ਆਰ.ਐਸ ਦੇ ਪੈਕਟ ਵੰਡਣਗੀਆ ਅਤੇ ਦਸਤ ਰੋਗ ਵਾਲੇ ਬੱਚੇ ਨੂੰ ਦੋ ਪੈਕਟ ਓ.ਆਰ.ਐਸ ਅਤੇ 14 ਦਿਨਾਂ ਲਈ ਜਿੰਕ ਦੀਆਂ ਗੋਲੀਆਂ ਦੇਣਗੀਆਂ।ਇਸ ਦੇ ਨਾਲ ਹੀ ਉਹ ਓ.ਆਰ.ਐਸ ਦਾ ਘੋਲ ਬਣਾਉਣ ਦਾ ਤਰੀਕਾ ਵੀ ਦੱਸਣਗੀਆਂ।
     ਸੀਨੀਅਰ ਮੈਡੀਕਲ ਅਫਸਰ ਡਾ. ਭੁਪਿੰਦਰ ਨੇ ਦੱਸਿਆ ਕਿ ਦਸਤ ਰੋਗ ਵਾਲੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਬਹੁਤ ਹੀ ਲਾਭਕਾਰੀ ਹੈ ਅਤੇ ਉਸ ਨੂੰ ਬਾਰ-ਬਾਰ ਓ.ਆਰ.ਐਸ ਦਾ ਘੋਲ ਦੇਣਾ ਚਾਹੀਦਾ ਹੈ, ਆਮ ਲੋਕਾਂ ਨੂੰ ਹੱਥਾਂ ਦੀ ਸਾਫ ਸਫਾਈ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣ ਸਬੰਧੀ ਅਪੀਲ ਕੀਤੀ।
 ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਚੰਪਾ ਰਾਣੀ, ਪੰਕਜ, ਵਿਜੇ ਕੁਮਾਰੀ, ਵਿਪਨ ਆਨੰਦ, ਨਿਕੂ ਆਦਿ ਮੌਜੂਦ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply