ਪਠਾਨਕੋਟ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਚੇਅਰਮੈਨ ਐਸ.ਐਸ ਮਰਵਾਹਾ ਦੇ ਦਿਸ਼ਾ-ਨਿਰਦੇਸ਼ਾਂ
ਤਹਿਤ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਇੰਜੀ: ਰਣਤੇਜ ਸ਼ਰਮਾ, ਸਹਾਇਕ ਵਾਤਾਵਰਣ ਇੰਜੀਨੀਅਰ ਵਲੋਂ ਪਠਾਨਕੌਟ ਸ਼ਹਿਰ ਦੇ ਵੱਖ-ਵੱਖ ਹਸਪਤਾਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਦੋਰੇ ਦੋਰਾਨ ਕੇ.ਸੀ.ਐਮ ਮਲਟੀਸਪੈਸਲਿਟੀ ਹਸਪਤਾਲ, ਕਪੂਰ ਮੈਟਰਨੀਟੀ ਹੋਮ, ਅਜੇ ਹਾਰਟ ਕੇਅਰ ਹਸਪਤਾਲ, ਨੋਰਥ ਸੈਂਟਰਲ ਹਸਪਤਾਲ, ਸ੍ਰੀ ਰਾਮ ਮਿਸ਼ਨ ਹਸਪਤਾਲ ਪਠਾਨਕੋਟ ਦਾ ਨਿਰੀਖਣ ਕੀਤਾ ਗਿਆ।ਜਿਨ੍ਹਾਂ ਕੇ.ਸੀ.ਐਮ ਮਲਟੀਸਪੈਸਲਿਟੀ ਹਸਪਤਾਲ, ਤਾਰਾਗੜ ਅਤੇ ਕਪੂਰ ਮਟਰਨੀਟੀ ਹੋਮ ਇੰਦਰਾ ਕਲੋਨੀ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ 2016 ਦੀ ਉਲੰਘਣਾ ਕਰਦੇ ਪਾਏ ਗਏ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ, 2016 ਤਹਿਤ ਜਾਗਰੂਕਤਾ ਕੈਂਪ ਵੀ ਲਗਾਏ ਜਾ ਚੁੱਕੇ ਹਨ।ਇੰਜੀ: ਰਣਤੇਜ ਸ਼ਰਮਾ, ਸਹਾਇਕ ਵਾਤਾਵਰਣ ਇੰਜੀਨੀਅਰ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਹਸਪਤਾਲਾਂ ਵਿੱਚ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ 2016 ਤਹਿਤ ਪਾਲਣਾ ਸਬੰਧੀ ਜਾਗਰੂਕਤਾ ਪੈਦਾ ਕਰਨ ਦਾ ਹੈ ਅਤੇ ਹਸਪਤਾਲਾਂ ਨੂੰ ਬਾਇੳ ਮੈਡੀਕਲ ਵੇਸਟ (ਮੈਨਜਮੈਂਟ) ਰੂਲਜ 2016 ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ ਤੇ ਸੇਧ ਦੇਣ ਦੀ ਮੁਹਿੰਮ ਨੂੰ ਸਫਲ ਬਣਾਇਆ ਜਾਵੇਗਾ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media