ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣਗੇ ਇੱਕ-ਇੱਕ ਲੱਖ ਦੇ ਨਗਦ ਇਨਾਮ
ਭੀਖੀ/ਮਾਨਸਾ, 11 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸ਼ੂਟਰ ਪੈਰਾਡਾਈਜ ਸ਼ੂਟਿੰਗ ਰੇਂਜ ਮਾਨਸਾ ਵਿਖੇ ਚਾਰ ਦਿਨਾ ਅੰਤਰਰਾਜੀ
ਸ਼ੂਟਿੰਗ ਮੁਕਾਬਲੇ 11 ਤੋਂ 14 ਜੁਲਾਈ ਤੱਕ ਹੋ ਰਹੇ ਹਨ।ਜਿੰਨ੍ਹਾਂ ਵਿੱਚ ਸਬ ਜੂਨੀਅਰ, ਯੂਥ, ਜੂਨੀਅਰ, ਸੀਨੀਅਰ ਅਤੇ ਓਪਨ ਸਾਈਟ ਵਰਗ ਦੇ ਲੜਕੇ ਲੜਕੀਆਂ ਭਾਗ ਲੈਣਗੇ।ਇਹਨਾਂ ਮੁਕਾਬਲਿਆਂ ਵਿੱਚ ਆਈ.ਐਸ.ਐਨ.ਐਫ, ਐਨ.ਆਰ ਵਾਲੇ ਖਿਡਾਰੀ ਵੀ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨਗੇ।ਇਸ ਤੋਂ ਇਲਾਵਾ ਹਰ ਖਿਡਾਰੀ ਟੀਮ ਬਣਾ ਕੇ ਵੀ ਭਾਗ ਲੈ ਸਕਦਾ ਹੈ।ਵੱਖ ਵੱਖ ਵਰਗਾਂ ਤਹਿਤ ਜੇਤੂ ਖਿਡਾਰੀਆਂ ਨੂੰ ਇੱਕ-ਇੱਕ ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।
ਸ਼ੂਟਿੰਗ ਰੇਜ ਦੇ ਕੋਚ ਮੀਤ ਦੇਸਵਾਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਤਹਿਤ ਚੈਂਪੀਅਨ ਆਫ ਚੈਂਪੀਅਨ ਆਈ.ਐਸ.ਐਸ.ਐਫ ਲਈ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਕ੍ਰਮਵਾਰ ਦਸ ਹਜਾਰ ਰੁਪਏ, ਪੰਜ ਹਜਾਰ ਅਤੇ ਦੋ ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।ਐਨ.ਆਰ ਖਿਡਾਰੀਆਂ ਲਈ ਸੱਤ ਹਜਾਰ, ਤਿੰਨ ਹਜਾਰ ਅਤੇ ਇੱਕ ਹਜਾਰ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਨਗਦ ਇਨਾਮ ਹੋਣਗੇ।ਓਪਨ ਸਾਈਟ ਦੇ ਪਹਿਲੇ ਸਥਾਨ ਦੇ ਜੇਤੂ ਖਿਡਾਰੀ ਨੂੰ ਹੀ ਇੱਕ ਹਜਾਰ ਰੁਪਏ ਦਾ ਪਹਿਲਾ ਇਨਾਮ ਦਿੱਤਾ ਜਾਵੇਗਾ।
ਦੇਸਵਾਲ ਨੇ ਦੱਸਿਆ ਕਿ ਮੁਕਾਬਲਿਆਂ ਦੇ ਅੰਤਿਮ ਦਿਨ 14 ਜੁਲਾਈ ਨੂੰ ਚੈਂਪੀਅਨ ਆਫ ਚੈਂਪੀਅਨ ਲਈ ਏਅਰ ਪਿਸਟਲ/ਰਾਈਫਲ ਆਈ.ਐਸ.ਐਸ.ਐਫ, ਏਅਰ ਪਿਸਟਲ/ਰਾਈਫਲ ਐਨ.ਆਰ ਅਤੇ ਓਪਨ ਸਾਈਟ ਈਵੈਂਟ ਦੇ ਮੁਕਾਬਲੇ ਹੋਣਗੇ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media