Wednesday, April 15, 2026

ਵਾਧੂ ਖਾਦਾਂ ਦੀ ਖੱਪਤ ਨੂੰ ਘਟਾ ਕੇ ਖੇਤੀ ਆਮਦਨ `ਚ ਕੀਤਾ ਜਾ ਸਕਦਾ ਹੈ ਵਾਧਾ – ਡਾ. ਬਰਾੜ

ਪਠਾਨਕੋਟ, 12 ਜੁਲਾਈ (ਪੰਜਾਬ ਪੋਸਟ ਬਿਊਰੋ) – ਫਸਲਾਂ ਵਿੱਚ ਰਸਾਇਣਕ ਅਤੇ ਦੇਸੀ ਖਾਦਾਂ ਦੀ ਵਰਤੋਂ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤਾਂ PUNJ1207201911ਦੇ ਆਧਾਰ `ਤੇ ਕਰਨ ਨਾਲ ਵਾਧੂ ਖਾਦਾਂ ਦੀ ਖੱਪਤ ਨੂੰ ਘਟਾ ਕੇ ਖੇਤੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ। ਇਹ ਵਿਚਾਰ ਡਾ. ਜਗਤਾਰ ਸਿੰਘ ਬਰਾੜ ਸੰਯੁਕਤ ਨਿਰਦੇਸ਼ਕ (ਇਨਪੁਟਸ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿਭਾਗ ਪੰਜਾਬ ਨੇ ਸਥਾਨਕ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਕਿਸਾਨਾਂ ਦੇ ਖੇਤਾਂ ਵਿੱਚੋਂ ਲਏ ਮਿੱਟੀ ਦੇ ਨਮੂਨਿਆਂ ਦੀ ਹੋ ਰਹੀ ਪਰਖ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਕਹੇ। ਇਸ ਮੌਕੇ ਡਾ. ਅਮਰੀਕ ਸਿੰਘ ਭੌਂਅ ਪਰਖ ਅਫਸਰ ਕਮ ਬਲਾਕ ਖੇਤੀਬਾੜੀ ਅਫਸਰ, ਡਾ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ (ਸਮ), ਡਾ ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ (ਮਿੱਟੀ ਪਰਖ), ਗੁਰਦਿੱਤ ਸਿੰਘ, ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ, ਬ੍ਰਹਮ ਦਾਸ, ਜਗਦੀਸ਼ ਸਿੰਘ, ਅਰੁਨ ਕੁਮਾਰ, ਲਵ ਕੁਮਾਰ, ਅਰਮਾਨ ਮਹਾਜਨ ਜੀਵਨ ਲਾਲ, ਰਘਬੀਰ ਸਿੰਘ ਸਮੇਤ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਡਾ ਜਗਤਾਰ ਸਿੰਘ ਬਰਾੜ ਵੱਲੋਂ ਬਲਾਕ ਖੇਤੀਬਾੜੀ ਦਫਤਰ ਦੇ ਵੇਹੜੇ ਵਿੱਚ ਅੰਬ ਦਾ ਪੌਦਾ ਵੀ ਲਗਾਇਆ।
      ਗੱਲਬਾਤ ਕਰਦਿਆਂ ਡਾ. ਜਗਤਾਰ ਸਿੰਘ ਬਰਾੜ ਨੇ ਕਿਹਾ ਕਿ ਕੇਂਦਰੀ ਪ੍ਰਯੋਜਿਤ ਸਕੀਮ ਮਿੱਟੀ ਸਿਹਤ ਕਾਰਡ ਤਹਿਤ ਸਮੁਚੇ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੀ ਪਰਖ ਕਰਕੇ ਮਿੱਟੀ ਵਿੱਚ ਮੌਜੂਦ ਖੁਰਾਕੀ ਤੱਤਾਂ ਦਾ ਪਤਾ ਲਗਾ ਕੇ ਸੰਤੁਲਿਤ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ, ਪੰਜਾਬ ਦੀ ਅਠੱਤਰ ਲੱਖ ਅੜਤਾਲੀ ਹਜ਼ਾਰ ਵਾਹੀਯੋਗ ਜ਼ਮੀਨ ਨੂੰ ਢਾਈ ਹੈਕਟੇਅਰ ਦੇ ਗਰਿੱਡ ਦੇ ਆਕਾਰ ਦੇ ਤਕਰੀਬਨ ਸਤਾਰਾਂ ਲੱਖ ਗਰਿੱਡਾਂ ਵਿੱਚ ਵੰਡਿਆ ਗਿਆ ਹੈ। ਉਨਾਂ ਦੱਸਿਆ ਕਿ ਸਾਲ 2019-20 ਤੋਂ ਸ਼ੁਰੂ ਹੋਏ ਤੀਜੇ ਸਾਈਕਲ ਤਹਿਤ ਅਗਲੇ ਪੰਜ ਸਾਲਾਂ ਵਿੱਚ ਸਮੁੱਚੇ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਦੀ ਮਿੱਟੀ ਦੇ ਸੋਲਾਂ ਲੱਖ ਨੜਿਨਵੇਂ ਹਜ਼ਾਰ ਚਾਰ ਸੌ ਤੀਹ ਨਮੂਨੇ ਇਕੱਤਰ ਕਰਨ ਉਪਰੰਤ ਪਰਖ ਕਰਵਾ ਕੇ ਭੌਂ ਸਿਹਤ ਕਾਰਡ ਦੇਣ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਕਿਹਾ ਕਿ ਸਾਲ 2019-20 ਦੌਰਾਨ ਤਿੰਨ ਲੱਖ ਉਨਤਾਲੀ ਹਜ਼ਾਰ ਅੱਠ ਸੌ ਛਿਆਸੀ ਮਿੱਟੀ ਦੇ ਨਮੂਨੇ ਪਰਖ ਕਰਵਾ ਕੇ ਭੌਂ ਸਿਹਤ ਕਾਰਡ ਦੇਣ ਦਾ ਟੀਚਾ ਮਿਥਿਆ ਗਿਆ ਹੈ।ਭੌਂ ਪਰਖ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਆਮ ਕਰਕੇ ਕਿਸਾਨ ਫਸਲਾਂ ਵਿੱਚ ਖਾਦਾਂ ਦੀ ਵਰਤੋਂ ਗੁਆਢੀ ਦੀ ਝੋਨੇ ਦੀ ਫਸਲ ਦਾ ਰੰਗ ਵੇਖ ਕੇ ਕਰਦਾ ਹੈ ਜਿਸ ਨਾਲ ਵਾਰਤਾਵਰਣ, ਜ਼ਮੀਨ ਹੇਠਲਾ ਪਾਣੀ ਅਤੇ ਜ਼ਮੀਨ ਦੇ ਪ੍ਰਦੂਸ਼ਿਤ ਹੋਣ ਦੇ ਨਾਲ ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ। ਉਨਾਂ ਕਿਹਾ ਕਿ ਬੇਹਤਰ ਫਸਲ ਉਤਪਾਦਨ ਅਤੇ ਮਿੱਟੀ ਦੇ ਸਿਹਤ ਨੂੰ ਬਰਕਰਾਰ ਰੱਖਣ ਲਈ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਸਿਹਤਮੰਦ ਅਨਾਜ, ਸਬਜੀਆਂ ਅਤੇ ਫਲ ਪੈਦਾ ਕੀਤਾ ਜਾ ਸਕੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply