ਅੰਮ੍ਰਿਤਸਰ, 24 ਜੁਲਾਈ (ਪੰਜਾਬ ਫੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੰਜਾਬ ਸਪੋਰਟਸ
ਵਿਭਾਗ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਡਵੀਜਨ ਪੱਧਰ ਦੇ ਕਬੱਡੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਟੂਰਨਾਂਮੈਂਟ ਕਰਵਾਏ ਜਾ ਰਹੇ ਹਨ। ਅੱਜ ਪਹਿਲੇ ਦਿਨ ਇਹ ਖੇਡ ਮੁਕਾਬਲੇ ਸਬ ਡਵੀਜਨ ਅੰਮ੍ਰਿਤਸਰ 2 ਅਧੀਨ ਗੁਰੂ ਨਾਨਕ ਸਟੇਡੀਅਮ ਵੇਰਕਾ ਵਿਖੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ਨੀਤੂ, ਕਬੱਡੀ ਕੋਚ ਜੋ ਕਿ ਇਸ ਡਵੀਜਨ ਦੀ ਨੋਡਲ ਅਫਸਰ ਹੈ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਵਿੱਚ ਅੱਜ 20 ਟੀਮਾਂ ਨੇ ਹਿੱਸਾ ਲਿਆ।ਟੂਰਨਾਂਮੈਂਟ ਦੀ ਸ਼ੁਰੂਆਤ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਕੀਤੀ।ਉਨ੍ਹਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਖਿਡਾਰੀ ਖੇਡਾਂ ਦੇ ਨਾਲ-ਨਾਲ ਆਪਣੀ ਪੜ੍ਹਾਈ ਵਿੱਚ ਧਿਆਨ ਦੇਣ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰਖਣ ਅਤੇ ਵੱਧ ਤੋਂ ਵੱਧ ਬੂਟੇ ਲਗਾਉਣ।ਉਹਨਾਂ ਨੇ ਨਸ਼ਿਆ ਜਿਹੀਆਂ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਨੇ ਦਸਿਆ ਕਿ ਇਹ ਮੁਕਾਬਲੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹਨ। ਸਬ ਡਵੀਜ਼ਨਾਂ ਵਿੱਚੋਂ ਸਿਲੈਕਟ ਟੀਮਾ ਜਿਲ੍ਹਾ ਪੱਧਰ ਦੇ ਹੋਣ ਵਾਲੇ ਮੁਕਾਬਲੇ ਲਈ ਚੁਣੀਆਂ ਜਾਣਗੀਆਂ ਅਤੇ ਜਿਲ੍ਹਾ ਪੱਧਰ ਦੇ ਮੁਕਾਬਲਿਆਂ ਵਿਚੋ ਖਿਡਾਰੀਆਂ ਦੀ ਚੋਣ ਕਰਕੇ ਰਾਜ ਪੱਧਰ ਦੇ ਹੋਣ ਵਾਲੇ ਮੁਕਾਬਲਿਆਂ ਲਈ ਭੇਜਿਆ ਜਾਵੇਗਾ।
ਅੱਜ ਪਹਿਲਾ ਮੈਚ ਅੰ: 18 ਸਾਲ ਉਮਰ ਲੜਕਿਆ ਦਾ ਖਾਲਸਾ ਸੀ:ਸੈ:ਸਕੂਲ ਅਤੇ ਮੈਰੀਟੋਰੀਅਸ ਸਕੂਲ ਵਿਚਕਾਰ ਹੋਇਆ। ਜਿਸ ਵਿੱਚ ਖਾਲਸਾ ਸਕੂਲ ਦੀ ਟੀਮ 34-8 ਅੰਕਾ ਨਾਲ ਜੇਤੂ ਰਹੀ।ਅੰ 14 ਸਾਲ ਉਮਰ ਲੜਕੀਆਂ ਦਾ ਪਹਿਲਾ ਮੈਚ ਸ:ਸੀ:ਸ:ਸਕੂਲ ਬੋਹੜੂ ਅਤੇ ਸ:ਕੰ:ਸੀ:ਸ:ਮਾਲ ਰੋਡ ਵਿਚਕਾਰ ਹੋਇਆ। ਜਿਸ ਵਿੱਚ ਸ:ਕੰ:ਸੀ:ਸੈ ਸਕੂਲ ਮਾਲ ਰੋਡ ਦੀ ਟੀਮ 15-26 ਦੇ ਅੰਤਰ ਨਾਲ ਜੇਤੂ ਰਹੀ। ਦੂਜਾ ਮੈਚ ਸ:ਮਿ:ਸ:ਸ: ਗੁਰੂ ਨਾਨਕਪੁਰਾ ਅਤੇ ਸ:ਹਾਈ:ਸਕੂਲ ਕਾਲਾ ਵਿਚਕਾਰ ਹੋਇਆ।ਜਿਸ ਵਿੱਚ ਸ:ਹ:ਸ:ਕਾਲਾ ਦੀ ਟੀਮ 30-35 ਦੇ ਅੰਤਰ ਨਾਲ ਜੇਤੂ ਰਹੀ। ਅੰ-18 ਸਾਲ ਉਮਰ ਵਰਗ ਲੜਕੀਆਂ ਦਾ ਪਹਿਲਾ ਮੈਚ ਮਝੈਲ ਸਪੋਰਟਸ ਕਲੱਬ ਮਾਨਾਂਵਾਲਾ ਅਤੇ ਸ:ਸ:ਸ:ਸ ਬੋਹੜੂ ਵਿਚਕਾਰ ਹੋਇਆ।ਜਿਸ ਵਿੱਚ ਮਝੈਲ ਸਪੋਰਟਸ ਕਲੱਬ ਦੀ ਟੀਮ 37-15 ਦੇ ਅੰਤਰ ਨਾਲ ਜੇਤੂ ਰਹੀ। ਦੂਜਾ ਮੈਚ ਮੈਰੀਟੋਰੀਅਸ ਸਕੂਲ ਅਤੇ ਸ:ਕੰ:ਸੀ:ਸ:ਸ ਮਾਲ ਰੋਡ ਵਿਚਕਾਰ ਹੋਇਆ।ਜਿਸ ਵਿਚ ਸ:ਕੰ:ਸੀ:ਸੈ:ਸ ਮਾਲ ਰੋਡ ਦੀ ਟੀਮ 18-33 ਦੇ ਅੰਤਰ ਨਾਲ ਜੇਤੂ ਰਹੀ।
ਇਸ ਮੌਕੇ ਤੇ ਪ੍ਰੋ: ਬਲਦੇਵ ਸਿੰਘ ਪ੍ਰਧਾਨ ਮੁਸ਼ਤਰਕਾ ਮਾਲਕਾਨਾ ਕਮੇਟੀ ਵੇਰਕਾ, ਗੁਰਿੰਦਰ ਸਿੰਘ ਹੁੰਦਲ ਸੀ: ਸਹਾਇਕ ਖੇਡ ਵਿਭਾਗ, ਗੁਰਮੀਤ ਸਿੰਘ, ਬਾਸਕਿਟਬਾਲ ਕੋਚ, ਮਹਿਲਜੀਤ ਸਿੰਘ ਪੀ.ਟੀ.ਆਈ.ਸ:ਸ:ਸ:ਸ ਮਾਨਾਂਵਾਲਾ ਕਲਾਂ, ਸ੍ਰੀਮਤੀ ਸੁਖਬੀਰ ਕੌਰ ਪੀ.ਟੀ.ਆਈ ਸ:ਮਿ:ਸਕੂਲ ਜਾਣੀਆਂ, ਸ੍ਰੀਮਤੀ ਵਰਿੰਦਰ ਕੌੌਰ ਪੀ.ਟੀ.ਆਈ ਸ:ਮਿ:ਸ ਮੁੱਛਲ, ਸ੍ਰੀਮਤੀ ਸਰਬਜੀਤ ਕੋਰ ਪੀ.ਟੀ.ਆਈ ਸ:ਮਿ:ਸ:ਗੁਰੂ ਨਾਨਕਪੁਰਾ, ਸ੍ਰੀਮਤੀ ਸਤਵੰਤ ਕੌਰ ਡੀ.ਪੀ.ਸ:ਸ:ਸ:ਸ ਫੇਰੂਮਾਨ, ਸ੍ਰੀਮਤੀ ਆਦਰਸ਼ਪਾਲ ਕੋਰ ਪੀ.ਟੀ.ਆਈ ਸ:ਹਾਈ:ਸਕੂਲ ਦੇਵੀਦਾਸਪੁਰ ਆਦਿ ਹਾਜਰ ਸਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media