ਧੂਰੀ, 24 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ
ਵਿੱਚ ਬੂਟੇ ਲਗਾਉਣ ਦੀ ਚੱਲੀ ਲਹਿਰ ਤਹਿਤ ਪਾਵਰ ਕਾਰਪੋਰੇਸ਼ਨ ਦੇ ਸਬ ਡਵੀਜ਼ਨ ਧੂਰੀ ਦਿਹਾਤੀ ਦੇ ਦਫਤਰ ਵਿਖੇ ਐਕਸੀਅਨ ਤਰਸੇਮ ਚੰਦ ਜਿੰਦਲ, ਐਸ.ਡੀ.ਓ. ਅਬਦੁਲ ਸਤਾਰ, ਰਾਜਿੰਦਰ ਸਿੰਘ ਚਾਹਲ, ਜੰਗਲਾਤ ਅਧਿਕਾਰੀ ਰਮਨਦੀਪ ਕੌਰ ਅਤੇ ਰਮਨਦੀਪ ਸਿੰਘ ਦੀ ਅਗੁਵਾਈ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਪਾਵਰਕਾਮ ਦੇ ਐਕਸੀਅਨ ਤਰਸੇਮ ਚੰਦ ਜਿੰਦਲ ਨੇ ਕਿਹਾ ਕਿ ਰੁੱਖ ਅਤੇ ਮਨੁੱਖ ਦਾ ਆਪਸ ਵਿੱਚ ਸਭ ਤੋਂ ਗੂੜਾ੍ਹ ਰਿਸ਼ਤਾ ਹੈ ਅਤੇ ਰੁੱਖ ਸੱਚੇ ਮਿੱਤਰ ਵਾਂਗੂੰ ਮਨੁੱਖ ਦਾ ਮਰਦੇ ਦਮ ਤੱਕ ਸਾਥ ਨਿਭਾਉਂਦੇ ਹਨ।ਐਸ.ਡੀ.ਓ ਦਿਹਾਤੀ ਅਬਦੁੁਲ ਸਤਾਰ ਨੇ ਕਿਹਾ ਕਿ ਉਹ ਪਾਵਰਕਾਮ ਦੇ ਦਫਤਰ ਵਿਖੇ ਲਗਾਏ ਗਏ ਬੂਟਿਆਂ ਦੀ ਤਹਿ ਦਿਲੋਂ ਦੇਖਭਾਲ ਕਰਨਗੇ।
ਜੰਗਲਾਤ ਅਧਿਕਾਰੀ ਰਮਨਦੀਪ ਕੌਰ ਅਤੇ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੀ ਬਣੀ ਹਰਿਆਲੀ ਐਪ `ਤੇ ਆਰਡਰ ਕਰਕੇ ਕੋਈ ਵੀ ਵਿਅਕਤੀ ਅਤੇ ਸੰਸਥਾ ਮੁਫਤ ਬੂਟੇ ਪ੍ਰਾਪਤ ਕਰਕੇ ਇਸ ਮਿਸ਼ਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।ਉਹਨਾਂ ਦੱਸਿਆ ਕਿ ਧੂਰੀ ਬਲਾਕ ਵਿੱਚ ਪੈਂਦੇ 70 ਪਿੰਡਾਂ ਵਿੱਚੋਂ ਪੰਚਾਇਤਾਂ ਅਤੇ ਕਲੱਬਾਂ ਦੇ ਸਹਿਯੋਗ ਨਾਲ 47 ਪਿੰਡਾਂ ਵਿੱਚ ਬੂਟੇ ਲਗਾਉਣ ਦਾ ਮਿਸ਼ਨ ਪੂਰਾ ਕਰ ਲਿਆ ਗਿਆ ਹੈ।
Punjab Post Daily Online Newspaper & Print Media