ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਮਨੋਜ
ਕੁਮਾਰ ਨੇ ਦੱਸਿਆ ਹੈ ਕਿ ਨਵੰਬਰ/ਦਸਬੰਰ 2019 ਵਿਚ ਹੋਣ ਵਾਲੀਆਂ ਰੈਗੂਲਰ ਅਤੇ ਪ੍ਰਾਈਵੇਟ ਸਮੈਸਟਰ ਪ੍ਰੀਖਿਆਵਾਂ ਮਿਤੀ 22 ਨਵੰਬਰ ਤੋਂ ਅਰੰਭ ਹੋ ਰਹੀਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਨ੍ਹਾਂ ਪ੍ਰੀਖਿਆਵਾਂ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਲਈ ਦਾਖਲਾ ਫਾਰਮ ਆਨਲਾਈਨ ਪੋਰਟਲ ਤੇ ਭਰੇ ਜਾਣੇ ਹਨ। ਜਦੋਂ ਕਿ ਸਲਾਨਾਂ ਪ੍ਰੀਖਿਆਵਾਂ (ਵਾਧੂ ਵਿਸ਼ਾ ਅਤੇ ਸਪੈਸ਼ਲ ਚਾਂਸ) ਦੇ ਲਈ ਦਾਖਲਾ ਫਾਰਮ ਮੈਨੂਅਲ ਤੌਰ ਤੇ ਯੂਨੀਵਰਸਿਟੀ ਦੇ ਕੈਸ਼ ਕਾਊਂਟਰ ਤੇ ਜਮ੍ਹਾਂ ਕੀਤੇ ਜਾਣਗੇ। ਅੰਡਰ ਗ੍ਰੈਜੁੁਏਟ ਕਲਾਸਾਂ ਦੇ ਸਮੈਸਟਰ ਪਹਿਲਾ, ਤੀਜਾ, ਪੰਜਵਾਂ, ਸੱਤਵਾਂ, ਨੌਵਾ ਅਤੇ ਪੋਸਟ ਗ੍ਰੇਜੂਏਟ ਸਮੈਸਟਰ ਪਹਿਲਾ ਅਤੇ ਤੀਜਾ ਆਦਿ ਦੀਆਂ ਪ੍ਰੀਖਿਆਵਾਂ ਜੋ 22 ਨਵੰਬਰ 2019 ਤੋਂ ਹੋ ਰਹੀਆਂ ਹਨ, ਦੇ ਲਈ ਦਾਖਲਾ ਫਾਰਮ ਅਤੇ ਫੀਸਾਂ ਆਨਲਾਈਨ ਪੋਰਟਲ <http://punjabcollegeadmissions.org/>ਦੁਆਰਾ ਭਰੇ ਜਾ ਸਕਦੇ ਹਨ।
ਪ੍ਰਾਈਵੇਟ ਪ੍ਰੀਖਿਆਰਥੀਆਂ, ਸਮੈਸਟ ਸਿਸਟਮ (ਪੂਰੇ ਵਿਸ਼ੇ/ਰੀਅਪੀਅਰ/ਸਪੈਸ਼ਲ ਚਾਂਸ/ਵਾਧੂ ਵਿਸ਼ੇ ਅਤੇ ਇੰਪਰੂਮੈਂਟ) ਦੇ ਦਾਖਲਾ ਫਾਰਮ ਆਨ ਲਾਈਨ ਪੋਰਟਲ ਦੁਆਰਾ ਅਤੇ ਸਾਲਾਨਾ ਸਪਲੀਮੈਂਟਰੀ (ਵਾਧੂ ਵਿਸ਼ਾ/ਸਪੈਸ਼ਲ ਚਾਂਸ) ਦੇ ਦਾਖਲਾ ਫਾਰਮ ਮੈਨੂਅਲ ਤੌਰ ਤੇ ਭਰਨ ਦੀ ਪ੍ਰਕ੍ਰਿਆ ਪ੍ਰਾਈਵੇਟ ਪ੍ਰੀਖਿਆਵਾਂ ਲਈ 15 ਜੁਲਾਈ 2019 ਤੋਂ ਅਰੰਭ ਹੋ ਚੁਕੀ ਹੈ।ਸਬੰਧਤ ਕਾਲਜਾਂ ਵੱਲੋਂ ਰੈਗੂਲਰ ਪ੍ਰੀਖਿਆਰਥੀਆਂ ਦੇ ਦਾਖਲੇ ਫਾਰਮ ਪੋਰਟਲ ਰਾਹੀਂ ਭਰਨ ਦੀ ਪ੍ਰਕ੍ਰਿਆ ਮਿਤੀ 10 ਅਗਸਤ 2019 ਤੋ ਸ਼ੁਰੂ ਹੋਵੇਗੀ। ਪ੍ਰਾਈਵੇਟ ਪੀ੍ਰਖਿਆਰਥੀਆਂ ਲਈ ਫੀਸ ਸਲਿਪ ਪ੍ਰਿੰਟ ਕਰਨ/ਕਾਲਜਾਂ ਵੱਲੋਂ ਪੋਰਟਲ ਨਾਲ ਅਤੇ ਚਲਾਨ ਪ੍ਰਿੰਟ ਕਾਰਨ ਦੀ ਬਿਨਾ ਲੇਟ ਫੀਸ 23 ਸਤੰਬਰ 2019 ਹੈ। 250 ਰੁਪਏ ਲੇਟ ਫੀਸ ਨਾਲ 30 ਸਤੰਬਰ , 500 ਰੁਪਏ ਲੇਟ ਫੀਸ ਨਾਲ 9 ਅਕਤੁਬਰ , 1000 ਰੁਪਏ ਲੇਟ ਫੀਸ ਨਾਲ 16 ਅਕਤੂਬਰ ਅਤੇ 2000 ਰੁਪਏ ਲੇਟ ਫੀਸ ਨਾਲ 23 ਅਕਤੂਬਰ 2019 ਨਿਰਧਾਰਤ ਕੀਤੀ ਗਈ ਹੈ ।
ਇਸੇ ਤਰ੍ਹਾਂ ਪ੍ਰ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ਵਿਚ ਅਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ/ਕੈਸ਼ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਤੇ ਫੀਸ ਜਮ੍ਹਾਂ ਕਰਵਾਉਣ ਦੀ ਬਿਨਾ ਲੇਟ ਫੀਸ ਮਿਤੀ 27 ਸਤੰਬਰ ਨਿਰਧਾਰਤ ਕੀਤੀ ਹੈ।250 ਰੁਪਏ ਲੇਟ ਫੀਸ ਨਾਲ 4 ਅਕਤੂਬਰ, 500 ਰੁਪਏ ਲੇਟ ਫੀਸ ਨਾਲ 14 ਅਕਤੂਬਰ, 1000 ਰੁਪਏ ਲੇਟ ਫੀਸ ਨਾਲ 21 ਅਕਤੂਬਰ ਅਤੇ 2000 ਰੁਪਏ ਲੇਟ ਫੀਸ ਨਾਲ 25 ਅਕਤੂਬਰ 2019 ਹੋਵੇਗੀ। ਉਨ੍ਹਾਂ ਅਗੇ ਦੱਸਿਆ ਕਿ ਤਿੰਨ ਕੰਮ ਵਾਲੇ ਦਿਨ ਗਰੇਸ ਵਜੋਂ ਇਨ੍ਹਾਂ ਮਿਤੀਆਂ ਵਿਚ ਸ਼ਾਮਲ ਕਰ ਦਿੱਤੇ ਗਏ ਹਨ। ਇਸ ਲਈ ਗਰੇਸ ਪੀਰੀਅਡ ਵਜੋ ਕੋਈ ਹੋਰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਿਰਧਾਰਤ ਮਿਤੀਆਂ ਦੀਆਂ ਤਰੀਕਾਂ ਦੇ ਬਾਅਦ ਅਤੇ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ 10 ਦਿਨ ਪਹਿਲਾ ਤੱਕ ਰਜਿਸਟਰਾਰ ਜੀ ਦੀ ਪ੍ਰਵਾਨਗੀ ਨਾਲ 1000 ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਫਾਰਮ ਭਰ ਕੇ ਜਮ੍ਹਾ ਕਰਵਾ ਸਕਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media