Saturday, March 7, 2026

ਜਪਜੀ ਖੈਹਰਾ ਨੇ ਅੰਮ੍ਰਿਤਸਰ ’ਚ ਕੀਤਾ ਸ਼੍ਰੀ- ਦ ਇੰਡੀਅਨ ਅਵਤਾਰ ਦੇ ਨਵੇਂ ਸਟੋਰ ਦਾ ਉਦਘਾਟਨ

ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ) – ਅੰਮ੍ਰਿਤਸਰ ’ਚ ਸ਼੍ਰੀ-ਦ ਇੰਡੀਅਨ ਅਵਤਾਰ ਦੇ ਨਵੇਂ ਸਟੋਰ PUNJ3007201912ਦਾ ਉਦਘਾਟਨ ਪੰਜਾਬੀ ਫਿਲਮ ‘ਅਰਦਾਸ 2’ ਦੀ ਮਸ਼ਹੂਰ ਹੀਰੋਇਨ ‘ਜਪਜੀ ਖੈਹਰਾ’ ਵਲੋਂ ਕੀਤਾ ਗਿਆ।ਜਪਜੀ ਖੈਹਰਾ ਨੇ ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਸਭਿਆਚਾਰ ਤੇ ਵਿਰਾਸਤ ਨੂੰ ਉਤਸ਼ਾਹਿਤ ਕਰਨ ਵਾਲਾ ਬਰਾਂਡ ਉਨਾਂ ਦੀ ਖਾਸ ਪਸੰਦ ਹੈ।ਸ਼੍ਰੀ ਐਚ.ਐਚ.ਆਰ ਲਾਈਫ ਸਟਾਇਲਜ਼ ਕੰਪਨੀ ਦੀ ਜੁਆਇੰਟ ਮੈਨੇਜਿੰਗ ਡਾਇਰੈਕਟਰ ਮਿਸ ਸ਼ੀਤਲ ਕਪੂਰ ਨੇ ਦੱਸਿਆ ਕਿ ਫੈਸ਼ਨ ਨੰੂ ਲੈ ਕੇ ਗ੍ਰਾਹਕਾਂ ਦੀ ਪਸੰਦ `ਚ ਹੋ ਰਹੇ ਬਦਲਾਅ ਨੂੰ ਉਹ ਬਾਖੂਬੀ ਸਮਝਦੇ ਹਨ।ਸਟੋਰ ਵਿੱਚ ਗ੍ਰਾਹਕਾਂ ਲਈ ਇਕ ਥਾਂ `ਤੇ ਪੰਜਾਬੀ ਕੁਰਤਾ ਸੈਟ, ਪਲਾਜੋ, ਦੁਪੱਟਾ, ਡਰੈਸ ਉਪਲੱਬਧ ਹਨ।ਸ਼੍ਰੀ ਆਮ ਜਨਤਾ ਦਾ ਬਰਾਂਡ ਹੈ, ਜੋ ਕੰਮਕਾਜ਼ੀ ਤੇ ਆਮ ਘਰੇਲੂ ਔਰਤਾਂ ਦੀ ਪਹਿਲੀ ਪਸੰਦ ਹੈ।ਉਨਾਂ ਕਿਹਾ ਕਿ ਦਿੱਲੀ ਵਿਚ ਉਨਾਂ ਦੀਆਂ 15 ਦੇ ਕਰੀਬ ਫੈਕਟਰੀਆਂ ਹਨ।ਪੰਜਾਬ ਵਿੱਚ ਉਨਾਂ ਦੇ 28 ਸਟੋਰ ਹਨ।ਜਲਦ ਹੀ ਪੰਜਾਬ ਵਿੱਚ ਮੋਗਾ, ਹੁਸ਼ਿਆਪਰਪੁਰ, ਫਾਜ਼ਿਲਕਾ ਤੇ ਹੋਰ ਸ਼ਹਿਰਾਂ ਵਿੱਚ 12 ਸਟੋਰ ਖੋਹਲੇ ਜਾ ਰਹੇ ਹਨ।ਗ੍ਰਾਹਕਾਂ ਦੀ ਸਹੂਲਤ ਲਈ ਅੰਮ੍ਰਿਤਸਰ ਵਿੱਚ ਵੀ ਇੱਕ ਹੋਰ ਸਟੋਰ ਸਤੰਬਰ ਵਿੱਚ ਖੁੱਲੇਗਾ।ਯੂ.ਪੀ ਅਤੇ ਬਿਹਾਰ ਵਿੱਚ ਵੀ ਬਰਾਂਡ ਦਾ ਵਿਸਥਾਰ ਕੀਤਾ ਜਾਵੇਗਾ।

                  ਇੱਕ ਸਵਾਲ ਦੇ ਜਵਾਬ ਵਿੱਚ ਅੰਮ੍ਰਿਤਸਰ ਤੋਂ ਦਿੱਲੀ `ਚ ਸੈਟਲ ਹੋਈ ਮਿਸ ਸ਼ੀਤਲ ਕਪੂਰ ਨੇ ਕਿਹਾ ਕਿ ਉਹ ਮਾਤਾ ਚਿੰਤਪੂਰਨੀ ਦੀ ਉਪਾਸ਼ਕ ਹੈ ਅਤੇ ਉਨਾਂ ਦੀ ਕਿਰਪਾ ਸਦਕਾ ਬਰਾਂਡ ਦਾ ਨਾਮ ਸ਼੍ਰੀ-ਦ ਇੰਡੀਅਨ ਅਵਤਾਰ ਰੱਖਿਆ ਗਿਆ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply