ਲੌਂਗੋਵਾਲ, 29 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਦੁਰਗਾ ਸਕਤੀ ਮੰਦਰ ਕਮੇਟੀ ਰਜਿ: ਚੀਮਾਂ ਮੰਡੀ ਵੱਲੋਂ ਸਮੂਹ ਨਗਰ ਨਿਵਾਸੀਆ ਦੇ ਸਹਿਯੋਗ ਨਾਲ 2 ਅਗਸਤ ਤੋਂ 8 ਅਗਸਤ ਤੱਕ ਮਨਾਏ ਜਾ ਰਹੇ 29ਵੇਂ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਸਲਾਨਾ ਭੰਡਾਰੇ ਦਾ ਕਾਰਡ ਅੱਜ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ ਦੀ ਅਗਵਾਈ `ਚ ਅਹੁਦੇਦਾਰਾ ਵਲੋਂ ਰਿਲੀਜ ਕੀਤਾ ਗਿਆ।ਰਜਿੰਦਰ ਕੁਮਾਰ ਲੀਲੂ ਨੇ ਸਮਾਗਮ ਦੱਸਿਆ ਕਿ 2 ਅਗਸਤ ਨੂੰ ਦੁਰਗਾ ਪਾਠ ਦੀ ਅਰੰਭਤਾ ਸ੍ਰੀ ਹਨੂੰਮਾਨ ਮੰਦਰ ਤੋਂ ਸ੍ਰੀ ਦੁਰਗਾ ਸਕਤੀ ਮੰਦਰ ਤੱਕ ਸਜਾਈ ਜਾਣ ਵਾਲੀ ਕਲਸ ਯਾਤਰਾ ਤੋਂ ਬਾਅਦ ਹੋਵੇਗੀ, 6 ਅਗਸਤ ਨੂੰ ਨਗਰ ਵਿੱਚ ਸ਼ੋਭਾ ਯਾਤਰਾ ਸਜਾਈ ਜਾਵੇਗੀ, 2 ਅਗਸਤ ਤੋਂ 8 ਅਗਸਤ ਤੱਕ ਰੋਜਾਨਾ ਪੰਡਤ ਗੋਪਾਲ ਕ੍ਰਿਸ਼ਨ ਸ਼ਾਸਤਰੀ ਕਥਾ ਕਰਨਗੇ, 8 ਅਗਸਤ ਨੂੰ ਪਾਠ ਦੇ ਭੋਗ ਤੋਂ ਉਪਰੰਤ ਭੰਡਾਰਾ ਅਤੁੱਟ ਵਰਤੇਗਾ। ਇਸ ਮੌਕੇ ਮੰਦਰ ਦੇ ਪੁਜਾਰੀ ਰਾਧਾ ਵੱਲਭ ਤੋਂ ਇਲਾਵਾ ਮੰਦਰ ਕਮੇਟੀ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …