Sunday, February 22, 2026

ਲੇਬਰ ਦਫਤਰ ਵਿਖੇ ਰਜਿਸਟਰਡ ਉਸਾਰੀ ਕਿਰਤੀ ਸਰਕਾਰੀ ਸਕੀਮਾਂ ਦਾ ਉਠਾ ਰਹੇ ਹਨ ਲਾਭ – ਅਮਿਤ ਵਿੱਜ

PPNJ0308201909ਪਠਾਨਕੋਟ, 3 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ `ਚ ਮਈ 2019 ਤੱਕ ਪੰਜਾਬ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਅਧੀਨ ਕਰੀਬ 37832 ਉਸਾਰੀ ਕਿਰਤੀ ਵੱਖ-ਵੱਖ ਸਕੀਮਾਂ ਅਧੀਨ ਦਿੱਤੀਆਂ 39220 ਅਰਜ਼ੀਆਂ ਵਜੋਂ ਕਰੀਬ 34 ਕਰੋੜ ਦੀ ਰਾਸ਼ੀ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ। ਇਹ ਜਾਣਕਾਰੀ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਅਪਣੇ ਦਫਤਰ ਵਿਖੇ ਹਰਦੀਪ ਸਿੰਘ ਕਿਰਤ ਤੇ ਸੁਲਾਹ ਅਫਸਰ ਪਠਾਨਕੋਟ ਨਾਲ ਇੱਕ ਵਿਸ਼ੇਸ ਮੀਟਿੰਗ ਕਰਨ ਮਗਰੋਂ ਦਿੱਤੀ।
ਵਿਧਾਇਕ ਵਿੱਜ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਲਈ ਸਰਕਾਰ ਵੱਲੋਂ ਮੁਫਤ ਮੈਡੀਕਲ ਸਹਾਇਤਾ ਦੇਣ ਲਈ ਹੈਲਥ ਅਸੋਰੈਂਸ ਸਕੀਮ ਅਧੀਨ 50 ਹਜਾਰ ਰੁਪਏ ਪ੍ਰਤੀ ਸਾਲ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਰਜਿਸਟਰਡ ਲਾਭਪਾਤਰੀ ਦੀ ਦੁਰਘਟਨਾ ਵਿੱਚ ਮੋਤ ਹੋਣ ਦੀ ਸੂਰਤ ਵਿੱਚ ਐਕਸਗ੍ਰੇਸੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੋਤ ਹੋਣ ਤੇ 3 ਲੱਖ ਰੁਪਏ ਦਿੱਤੇ ਜਾਂਦੇ ਹਨ।ਰਜਿਸਟਰਡ ਲਾਭਪਾਤਰੀ ਦੀ ਪੂਰਨ ਅਪੰਗਤਾ ਹੋਣ ਤੇ ਐਕਸਗ੍ਰੇਸੀਆ ਸਕੀਮ ਅਧੀਨ 4 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੋਰਡ ਦੇ ਰਜਿਸਟਰਡ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜੀਫਾ ਸਕੀਮ ਹੈ, ਜਿਸ ਅਧੀਨ ਪਹਿਲੀ ਤੋਂ ਪੰਜਵੀ ਕਲਾਸ ਤੱਕ ਲੜਕਿਆਂ ਲਈ 3 ਹਜਾਰ ਅਤੇ ਲੜਕੀਆਂ ਲਈ 4 ਹਜਾਰ ਰੁਪਏ, ਛੇਵੀਂ ਕਲਾਸ ਤੋਂ ਅੱਠਵੀਂ ਕਲਾਸ ਤੱਕ ਲੜਕਿਆਂ ਲਈ 5 ਹਜਾਰ ਰੁਪਏ ਅਤੇ ਲੜਕੀਆਂ ਲਈ 7 ਹਜਾਰ ਰੁਪਏ, 9ਵੀਂ ਅਤੇ 10ਵੀਂ ਕਲਾਸ ਲਈ ਲੜਕਿਆਂ ਲਈ 10 ਹਜਾਰ ਰੁਪਏ ਅਤੇ ਲੜਕੀਆਂ ਲਈ 13 ਹਜਾਰ ਰੁਪਏ ਗਿਆਹਰਵੀਂ ਅਤੇ ਬਾਹਰਵੀਂ ਕਲਾਸ ਵਿੱਚ ਲੜਕਿਆਂ ਲਈ 20 ਹਜਾਰ ਅਤੇ ਲੜਕੀਆਂ ਲਈ 25 ਹਜਾਰ ਰੁਪਏ,ਹਰੇਕ ਤਰ੍ਹਾਂ ਦੀ ਗਰੈਜੁਏਸ਼ਨ ਅਤੇ ਪੋਸਟ ਗਰੈਜੁਏਸ਼ਨ ਵਿੱਚ ਲੜਕਿਆਂ ਲਈ 25 ਹਜਾਰ ਅਤੇ ਲੜਕੀਆਂ ਲਈ 30 ਹਜਾਰ ਰੁਪਏ, ਬੱਚਾ ਆਈ.ਟੀ.ਆਈ, ਪਾਲੀਟੈਕਨਿਕ ਵਿੱਚ ਤਕਨੀਕੀ ਅਤੇ ਹੋਰ ਪੇਸਾਵਰ ਪੜਾਈ, ਏ.ਐਨ.ਐਮ ਅਤੇ ਜੀ.ਐਨ.ਐਮ ਕੋਰਸਾਂ ਵਿੱਚ ਪੜਦੇ ਲੜਕਿਆਂ ਲਈ ਹੋਸਟਲ ਵਿੱਚ ਰਹਿੰਦਾ ਹੈ ਤਾਂ 40 ਹਜਾਰ ਅਤੇ ਲੜਕੀਆਂ ਲਈ 45 ਹਜਾਰ ਰੁਪਏ ਅਤੇ ਮੈਡੀਕਲ /ਇੰਜੀਨੀਅਰਿੰਗ ਹਰ ਤਰ੍ਹਾਂ ਦੀ ਮੈਡੀਕਲ /ਇੰਜੀਨੀਅਰਿੰਗ ਡਿਗਰੀ ਲਈ ਜੋ ਹੋਸਟਲ ਵਿੱਚ ਰਹਿੰਦੇ ਹਨ ਤਾਂ ਲੜਕਿਆਂ ਲਈ 60 ਹਜਾਰ ਰੁਪਏ ਅਤੇ ਲੜਕੀਆਂ ਲਈ 70 ਹਜਾਰ ਰੁਪਏ ਦੇ ਵਜੀਫੇ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਰਜਿਸਟਰਡ ਉਸਾਰੀ ਕਿਰਤੀ ਦੀ ਲੜਕੀ ਦੀ ਸਾਦੀ ਲਈ ਸ਼ਗਨ ਸਕੀਮ ਅਧੀਨ 31 ਹਜਾਰ ਰੁਪਏ ਦੀ ਰਾਸ਼ੀ, ਰਜਿਸਟਰਡ  ਉਸਾਰੀ ਕਿਰਤੀ ਨੂੰ ਛੁੱਟੀ ਦੋਰਾਨ ਯਾਤਰਾ ਲਈ ਹਰ ਦੋ ਸਾਲ ਉਪਰੰਤ 2 ਹਜਾਰ ਰੁਪਏ, ਲਾਭਪਾਤਰੀ ਉਸਾਰੀ ਕਿਰਤੀਆਂ ਤੇ ਆਸ਼ਰਿਤਾਂ ਲਈ ਬਿਮਾਰੀ ਦੇ ਇਲਾਜ ਲਈ ਵੱਧ ਤੋਂ ਵੱਧ ਇੱਕ ਲੱਖ ਰੁਪਏ, ਲਾਭਪਾਤਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਜ਼ਰ ਦੀ ਐਨਕ ਲਈ 800 ਰੁਪਏ, ਦੰਦਾਂ ਲਈ 5 ਹਜਾਰ ਰੁਪਏ ਅਤੇ ਸੁਣਨ ਯੰਤਰ ਲਗਾਉਂਣ ਲਈ 6 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਅਤੇ ਹੋਰ ਸਕੀਮਾਂ ਦਾ ਵੀ ਲਾਭ ਦਿੱਤਾ ਜਾਂਦਾ ਹੈ।
ਅਮਿਤ ਵਿੱਜ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸਕੀਮਾਂ ਅਧੀਨ ਕੰਮ ਕਰਨ ਵਾਲੇ ਲੋਕ ਸੇਵਾ ਕੇਂਦਰ ਵਿੱਚ ਪਹੁੰਚ ਕੇ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਬੋਰਡ ਦਾ ਮੈਂਬਰ ਬਣਨ ਲਈ 25 ਰੁਪਏ ਰਜਿਸਟ੍ਰੇਸ਼ਨ ਫੀਸ ਦੇ ਨਾਲ ਅਰਜੀ ਹਲਕੇ ਦੇ ਸਹਾਇਕ ਕਿਰਤ ਕਮਿਸ਼ਨਰ/ਕਿਰਤ ਤੇ ਸੁਲਾਹ ਅਫਸਰ ਜਾਂ ਕਿਰਤ ਇੰਸਪੈਕਟਰ ਨੂੰ ਦੇਣੀ ਪਵੇਗੀ ਅਤੇ ਮੈਂਬਰਸਿਪ ਚਲਦੇ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਜਮ੍ਹਾਂ ਕਰਾਉਂਣਾ ਹੋਵੇਗਾ।ਉਨ੍ਹਾਂ ਦੱਸਿਆ ਕਿ 10 ਅਗਸਤ 2017 ਤੋਂ ਸਿਰਫ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਕੇਂਦਰਾਂ ਅਤੇ ਲੇਬਰ ਵਿਭਾਗ ਰਾਹੀ ਕਰਵਾਈ ਜਾ ਸਕਦੀ ਹੈ।ਇਸ ਲਈ ਸਰਕਾਰੀ ਫੀਸ ਜਮ੍ਹਾਂ ਕਰਵਾਉਂਣੀ ਹੈ।
ਉਸਾਰੀ ਕਿਰਤੀ ਕੋਲ ਆਪਣੀ ਇੱਕ ਫੋਟੋ (ਪਾਸਪੋਰਟ ਸਾਈਜ਼), ਇੱਕ ਫੈਮਲੀ ਫੋਟੋ (ਪਾਸਪੋਰਟ ਸਾਈਜ), ਅਧਾਰ ਕਾਰਡ ਦੀ ਕਾਪੀ, ਬੈਂਕ ਅਕਾਉਂਟ ਦੀ ਕਾਪੀ , ਮੋਬਾਇਲ ਨੰਬਰ ਹੋਣਾ ਲਾਜ਼ਮੀ ਹੈ। ਜਿਸ ਦਿਨ ਅਰਜ਼ੀ ਦੇਣੀ ਹੈ ਉਸ ਦਿਨ ਬਿਨੈਕਾਰ ਕੋਲ ਕਿਰਤੀ ਦਾ ਆਪਣਾ ਮੋਬਾਇਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਰ ਕਿਸੇ ਕਿਰਤੀ ਨੂੰ ਆਪਣਾ ਰਜਿਸਟ੍ਰੇਸ਼ਨ ਕਰਵਾਉਂਣ ਲਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਵਿਅਕਤੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply