
ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਅੱਜ ਸ਼ਾਮ ਸ਼੍ਰੀ ਬਾਲਾ ਜੀ ਪੈਦਲ ਯਾਤਰਾ ਸੰਘ ਫਾਜ਼ਿਲਕਾ ਦਾ ਇਕ ਜੱਥਾ ਬਾਲਾ ਜੀ ਮਹਾਰਾਜ ਦੇ ਪਵਿੱਤਰ ਤੀਰਥ ਸਥਾਨ ਸਾਲਾਸਰ ਧਾਮ ਨੂੰ ਰਵਾਨਾ ਹੋਇਆ।ਇਸ ਜਥੇ ਵਿਚ ਸ਼ਾਮਲ ਲਗਭਗ 150 ਪੈਦਲ ਯਾਤਰੀਆਂ ਨੇ ਸਿੱਧ ਸ਼੍ਰੀ ਹਨੂਮਾਨ ਮੰਦਿਰ ਫਾਜ਼ਿਲਕਾ ਤਂੋ ਰਵਾਨਗੀ ਕੀਤੀ।ਇਸ ਜਥੇ ਦੀ ਅਗਵਾਈ ਕਰ ਰਹੇ ਬਾਲਾ ਜੀ ਪੈਦਲ ਸੰਘ ਦੇ ਪਰਧਾਨ ਸੁਭਾਸ਼ ਕਵਾਤਰਾ ਨੇ ਦੱਸਿਆ ਕਿ ਹਰ ਸਾਲ ਇਹ ਜੱਥਾ ਫਾਜ਼ਿਲਕਾ ਤੋਂ ਸਾਲਾਸਰ ਧਾਮ ਪੈਦਲ ਜਾਂਦਾ ਹੈ ਅਤੇ ਬਾਲਾ ਜੀ ਮਹਾਰਾਜ ਦੇ ਦਰਬਾਰ ਵਿਚ ਜਾ ਕੇ ਧੋਕ ਲਗਾਉਂਦਾ ਹੈ।ਇਸ ਪੈਦਲ ਯਾਤਰਾ ਵਿਚ ਮੋਹਿਤ ਭਠੇਜਾ ਕੁੱਕੀ, ਵਿਨੋਦ ਗੋਇਲ, ਦੀਵਾਨਾ ਵਾਟਸ, ਕਾਲੀ ਠਕਰਾਲ, ਸੰਜੂ ਕਵਾਤਰਾ, ਟਿੱਲਾ ਬਜਾਜ, ਭੂਸ਼ਣ ਮੱਕਰ, ਬਿੱਲਾ ਖੋਖੇ ਵਾਲਾ, ਕਾਕਾ ਬਜਾਜ, ਅਨਮੋਲ ਬਜਾਜ, ਦੀਪੂ ਕਟਾਰੀਆ, ਸੁਨੀਲ ਮੈਨੀ, ਸੰਦੀਪ, ਵਿਜੈ ਸੇਤੀਆ ਅਤੇ ਭਾਰਤੀ ਪੁੰਜ ਸ਼ਾਮਲ ਸਨ, ਜਦ ਇਹ ਜੱਥਾ ਪਵਿੱਤਰ ਝੰਡਾ ਲੈ ਕੇ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਲੰਘਿਆ ਤਾਂ ਲੋਕਾਂ ਨੇ ਆਪਣਿਆਂ ਘਰਾਂ ਤੇ ਦੁਕਾਨਾਂ ਤੋ ਬਾਹਰ ਆ ਕੇ ਭਗਤਾਂ ‘ਤੇ ਫੁੱਲਾਂ ਦੀ ਵਰਖਾ ਕੀਤੀ।ਜਿਕਰਯੋਗ ਹੈ ਕਿ ਵੱਖ-ਵੱਖ ਥਾਵਾਂ ਤੇ ਰੁਕਦਾ ਹੋਇਆ ਇਹ ਜੱਥਾ 14 ਮਾਰਚ ਨੂੰ ਸਾਲਾਸਰ ਧਾਮ ਪੁੱਜੇਗਾ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media