ਨਵੀਂ ਦਿੱਲੀ, 3 ਮਾਰਚ ( ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਲ ਕਿਲੇ ਤੇ ਫਤਹਿ ਦਾ ਪ੍ਰਤੀਕ ਦਿੱਲੀ ਫਤਹਿ ਦਿਵਸ ਮਨਾਉਣ ਨੂੰ ਕਮੇਟੀ ਦੇ ਅੰਤ੍ਰਿਗ ਬੋਰਡ ਦੇ ਮੈਂਬਰ ਚਮਨ ਸਿੰਘ ਨੇ ਸਿੱਖ ਕੌਮ ਦਾ ਸ਼ਾਨਦਾਰ ਇਤਿਹਾਸ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣ ਦਾ ਉਸਾਰੂ ਯਤਨ ਕਰਾਰ ਦਿੱਤਾ ਹੈ। ਦਿੱਲੀ ਦੀਆਂ ਸਮੂਹ ਸੇਵਾ ਸੋਸਾਇਟੀਆਂ ਅਤੇ ਜੱਥੇਬੰਦੀਆਂ ਨੂੰ ਇਸ ਮਾਰਚ ਵਿਚ ਸੇਵਾ ਕਰਨ ਦੀ ਪੇਸ਼ਕਸ਼ ਕਰਦੇ ਹੋਏ ਉਨ੍ਹਾਂ ਨੇ ਸੰਗਤਾਂ ਨੂੰ ਆਪਣੇ ਪਰਿਵਾਰਾਂ ਨਾਲ ਇਨ੍ਹਾਂ ਸਮਾਗਮਾਂ ਵਿਚ ਹਾਜਰੀ ਭਰਨ ਦੀ ਵੀ ਬੇਨਤੀ ਕੀਤੀ ਹੈ। ਬਾਬਾ ਬਘੇਲ ਸਿੰਘ ਨੂੰ ਬੇਮਿਸਾਲ ਯੋਧਾ ਦੱਸਦੇ ਹੋਏ ਉਨ੍ਹਾਂ ਨੇ ਦਿੱਲੀ ਦੇ ਗੁਰਧਾਮਾਂ ਦੀ ਨਿਸ਼ਾਨਦੇਹੀ ਅਤੇ ਉਸਾਰਨ ਵਾਸਤੇ ਉਨ੍ਹਾਂ ਵਲੋਂ ਰਾਜ ਕੁਰਬਾਨ ਕਰਨ ਨੂੰ ਇਤਿਹਾਸ ਦਾ ਨਿਵੇਕਲਾ ਵਰਕਾ ਸਿਰਜਨ ਦਾ ਬਾਨੀ ਵੀ ਦੱਸਿਆ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …