ਫਾਜਿਲਕਾ, 4 ਮਾਰਚ (ਵਿਨੀਤ ਅਰੋੜਾ)- ਈ.ਜੀ.ਐਸ, ਈ.ਆਈ.ਈ. ਐਕਸ਼ਨ ਕਮੇਟੀ ਪੰਜਾਬ ਦੀ ਜ਼ਿਲਾ ਫ਼ਾਜ਼ਿਲਕਾ ਇਕਾਈ ਵੱਲੋਂ ਨਿਯੁੱਕਤੀ ਪੱਤਰਾਂ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕਰਦਿਆਂ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਦਫ਼ਤਰ ਸਾਹਮਣੇ ਜੀ.ਟੀ.ਰੋਡ ‘ਤੇ ਜਾਮ ਲਗਾਇਆ। ਇਸ ਮੌਕੇ ਯੂਨੀਅਨ ਦੇ ਆਗੂਆਂ ਗਗਨ ਅਬੋਹਰ, ਮਦਨ ਲਾਲ ਫ਼ਾਜ਼ਿਲਕਾ, ਪ੍ਰਿਤਪਾਲ ਸਿੰਘ, ਮੰਗਾ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਦੀ ਜੁਆਈਨਿੰਗ ਪ੍ਰਕਿਰਿਆ ਅੰਦਰ ਪੰਜਾਬ ਸਰਕਾਰ ਉਨਾ ਨਾਲ ਧੋਖਾ ਕਰ ਰਹੀ ਹੈ।ਉਨਾਂ ਕਿਹਾ ਕਿ ਬਠਿੰਡਾ ਅੰਦਰ ਉਨਾਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਦੌਰਾਨ ਉਨਾਂ ਵਿਚ ਭੈਣ ਕਿਰਨਜੀਤ ਕੌਰ ਦੀ 14 ਮਹੀਨਿਆਂ ਦੀ ਲੜਕੀ ਭਾਰੀ ਠੰਢ ਵਿਚ ਸ਼ਹੀਦ ਹੋ ਗਈ ਸੀ। ਉਨਾਂ ਮੰਗ ਕੀਤੀ ਕਿ ਸ਼ਹੀਦ ਬੱਚੀ ਦੇ ਪਿਤਾ ਨੂੰ ਜਲਦੀ ਤੋਂ ਜਲਦੀ ਨੌਕਰੀ ‘ਤੇ ਜੁਆਇਨ ਕਰਵਾਇਆ ਜਾਵੇ, ਨਹੀਂ ਤਾਂ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗੱਠਜੋੜ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਪਰਮਜੀਤ ਸਿੰਘ, ਬਨਵਾਰੀ ਲਾਲ, ਵਿਸ਼ਨੂੰ ਕੁਮਾਰ, ਵੀਰ ਸਿੰਘ, ਮਨਪ੍ਰੀਤ ਕੌਰ, ਸੰਦੀਪ ਕੁਮਾਰ ਖੁਈਆ ਸਰਵਰ, ਸਤਨਾਮ ਸਿੰਘ, ਵੀਨਾ ਰਾਣੀ, ਸੁਰਜੀਤ ਸਿੰਘ, ਇੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਯੂਨੀਅਨ ਦੇ ਆਗੂਆਂ ਨੇ ਏ.ਡੀ.ਸੀ. ਸ. ਚਰਨਦੇਵ ਸਿੰਘ ਮਾਨ ਨੂੰ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …