ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ – ਦੀਪ ਦਵਿੰਦਰ) – ਸਾਵਨ ਦੀਆਂ ਤੀਆਂ ਦਾ ਤਿਉਹਾਰ ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਵਿਰਸਾ ਵਿਹਾਰ ਵਲੋਂ
ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ `ਚ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਸ਼ਿਰਕਤ ਕੀਤੀ, ਜਦ ਕਿ ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਕੀਤੀ।
ਇਸ ਸਮਾਗਮ ਵਿੱਚ ਜਿਥੇ ਵੱਖ-ਵੱਖ ਸਕੂਲਾਂ ਕਾਲਜ਼ਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੀਆਂ ਗਿੱਧੇ ਭੰਗੜੇ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਕੀਤੀ।ਉਥੇ ਵਿਸ਼ੇਸ਼ ਤੌਰ ਤੇ ਫਤਿਹਗੜ੍ਹ ਸਾਹਿਬ ਤੋਂ ‘ਲੋਕ ਰੰਗ ਲੋਕ ਰੂਪ’ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਨਚਾਰ ਟੀਮ ਨੇ ਆਪਣੀ ਕਲਾ ਦਾ ਮੁਜ਼ਾਹਰਾ ਕਰਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ ਤੇ ਆਪਣੀ ਅਦਾ ਦੀ ਬਾਕਮਾਲ ਪੇਸ਼ਕਾਰੀ ਕੀਤੀ।ਇਸ ਤਰ੍ਹਾਂ ਦੀ ਪੇਸ਼ਕਾਰੀ ਅੰਮ੍ਰਿਤਸਰ ਵਿਖੇ ਬਹੁਤ ਸਮੇਂ ਬਾਅਦ ਵੇਖਣ ਨੂੰ ਮਿਲੀ, ਜਿਸ ਦਾ ਸਰੋਤਿਆਂ ਨੇ ਬਹੁਤ ਲੁਤਫ਼ ਮਾਣਿਆ।ਸਮਾਗਮ ਦੇ ਆਰੰਭ ਵਿੱਚ ਸਮਾਗਮ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਕਾਰਜਾਂ ਦੀ ਜਾਣਕਾਰੀ ਕੇਵਲ ਧਾਲੀਵਾਲ ਨੇ ਪੇਸ਼ ਕੀਤੀ।
ਮੁੱਖ ਮਹਿਮਾਨ ਸ਼ਿਵਦੁਲਾਰ ਸਿੰਘ ਢਿਲੋਂ ਨੇ ਵਿਰਸਾ ਵਿਹਾਰ ਦੀ ਕਾਰਜਕਾਰਨੀ ਟੀਮ ਦੀ ਸਰਾਹਨਾ ਕੀਤੀ ਤੇ ਇਸ ਦੇ ਕਲਾਤਮਿਕ ਕੰਮਾਂ ਦੀ ਪ੍ਰਸ਼ੰਸਾ ਕੀਤੀ।ਉਹਨਾਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ਸੰਭਾਲਣ ਲਈ ਸਮੂਹਿਕ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਪੰਜਾਬੀ ਬੋਲਬਾਲਾ ਬਚਿਆ ਰਹੇ।ਖਾਲਸਾ ਕਾਲਜ਼ ਪਬਲਿਕ ਸਕੂਲ ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਜੀਠਾ ਦੀ ਟੀਮ ਵੱਲੋਂ ਭੰਗੜਾ ਪੇਸ਼ ਕੀਤਾ ਗਿਆ।ਬਟਾਲਾ ਬੇਅਰਿੰਗ ਕਾਲਜ਼ ਦੀ ਟੀਮ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈ।ਲੋਕ ਗਾਇਕਾ ਗੁਰਮੀਤ ਬਾਵਾ ਨੇ ਲੋਕ ਬੋਲੀਆਂ ਤੇ ਗੀਤ ਪੇਸ਼ ਕੀਤਾ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਭੁਪਿੰਦਰ ਸਿੰਘ ਸੰਧੂ ਨੇ ਨਿਭਾਈ।
ਇਸ ਮੌਕੇ ਸਕੱਤਰ ਰਮੇਸ਼ ਯਾਦਵ, ਤੇਜਿੰਦਰ ਸਿੰਘ ਰਾਜਾ, ਜਸਵੰਤ ਸਿੰਘ ਜੱਸ, ਧਰਵਿੰਦਰ ਔਲਖ, ਸ਼ਿਵਦੇਵ ਸਿੰਘ, ਅਰਵਿੰਦਰ ਚਮਕ, ਹਿਰਦੇਪਾਲ ਸਿੰਘ, ਪ੍ਰਵੀਨ ਕੌਰ, ਪਵਨਦੀਪ, ਗੁਰਤੇਜ ਮਾਨ, ਗੁਰਿੰਦਰ ਮਕਨਾ, ਨਰਿੰਦਰ ਸਾਂਘੀ, ਸੁਖਵਿੰਦਰ ਸਿੱਧੂ, ਵੀਰਪਾਲ ਕੌਰ, ਡਾ. ਨਰੇਸ਼, ਸਿਮਰਨਜੀਤ ਸਿਮਰ, ਪ੍ਰੋ. ਮਧੂ ਸ਼ਰਮਾ, ਗੁਰਪ੍ਰੀਤ ਕੌਰ, ਅਰਤਿੰਦਰ ਸੰਧੂ, ਹਰਜੀਤ ਰਾਜਾਸਾਂਸੀ, ਡਾ. ਸੁਖਦੇਵ ਸੇਖੋਂ, ਸੁਰਿੰਦਰ ਖਿਲਚੀਆਂ, ਅਜੀਤ ਨਬੀਪੁਰੀ, ਡੋਲੀ ਸੱਡਲ, ਮਨਦੀਪ ਘਈ, ਸੁਖਵਿੰਦਰ ਵਿਰਕ, ਹਰਮੀਤ ਆਰਟਿਸਟ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।
ਇੰਝ ਇਹ ਸਮਾਗਮ ਬਹੁਤ ਹੀ ਲੋਕ ਮਨਾਂ ਵਿੱਚ ਵੱਸ ਗਿਆ। ਇਸ ਮੌਕੇ ਚੂੜੀਆ ਦਾ ਸਟਾਲ, ਖੀਰ ਮਾਲ ਪੂੜੇ ਅਤੇ ਹੋਰ ਖਾਣ ਪੀਣ ਦੇ ਸਮਾਨ ਦੀਆਂ ਦੁਕਾਨਾਂ ਸਜਾ ਕੇ ਮੇਲਿਆ ਵਰਗੀ ਰੋਣਕ ਵੇਖਣ ਨੂੰ ਮਿਲੀ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media