ਭੀਖੀ, 11 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਅਲੀਸ਼ੇਰ ਕਲਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਕਲੱਬ ਦੇ ਸੱਦੇ `ਤੇ ਪੰਜਾਬ ਕਲਾਂ ਮੰਚ ਵਲੋਂ ਨਹਿਰੂ ਯੁਵਾ
ਕੇਂਦਰ ਦੇ ਸਹਿਯੋਗ ਨਾਲ `ਤੀਆਂ ਤੀਜ ਦੀਆਂ` ਅਤੇ `ਪਿੰਡ ਅਵਾਜਾਂ ਮਾਰਦਾ` ਮੇਲਾ ਕਰਵਾਇਆ ਗਿਆ।ਜਿਸ ਦਾ ਉਦਘਾਟਨ ਨਾਜਰ ਸਿੰਘ ਮਾਨਸ਼ਾਹੀਆ ਵਿਧਾਇਕ ਮਾਨਸਾ ਨੇ ਕਰਦਿਆਂ ਕਿਹਾ ਕਿ ਸਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਵਾਲੇ ਅਜਿਹੇ ਪ੍ਰੋਗਰਾਮ ਭਾਈਚਾਰਕ ਸਾਂਝ ਅਤੇ ਸਾਡੇ ਮੇਲ ਮਿਲਾਪ ਅੰਦਰ ਤਾਜ਼ਗੀ ਅਤੇ ਖੁਸ਼ੀਆਂ ਖੇੜੇ ਭਰਦੇ ਹਨ।ਪ੍ਰੋਗਰਾਮ ਵਿਚ ਚਰਖਾ ਕੱਤਣ, ਸੇਵੀਆਂ ਵੱਟਣ, ਕਿੱਕਲੀ ਪਾਉਣ, ਪੀਂਘ ਚੜਾਉਣ ਅਤੇ ਲੰਬੀ ਹੇਕ ਦੇ ਮੁਕਾਬਲੇ ਕਰਵਾਏ ਗਏ। ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਪਿੰਡ ਦੀਆਂ ਮਾਵਾਂ, ਭੈਣਾ, ਬੱਚੀਆਂ ਨੇ ਇਸ ਚਾਹਵਾ ਭਰੇ ਅਤੇ ਹਰ ਇੱਕ ਦੇ ਚੇਹਰੇ ਤੇ ਨੂਰ ਲਿਆਉਂਣ ਵਾਲੇ ਪੋ੍ਰਗਰਾਮ ਦਾ ਰੱਜ ਕੇ ਅਨੰਦ ਮਾਣਿਆ। ਪੰਡਾਲ ਦੀਆਂ ਖਜਾਮਾ ਵਿਚ ਚਹਿਕ, ਮਹਿਕ, ਟਹਿਮ ਦੀ ਗੂੰਜ਼ ਉਠ ਰਹੀ ਸੀ। ਮਿੱਠੀਆਂ ਬੋਲੀਆਂ ਦੇ ਬੋਲ ਸੀ “ਵਗਦੀ ਸੀ ਰਾਵੀ ਵਿਚ ਦੋ ਫੁੱਲ ਸੂਹੇ ਮੌਜ ਬੜੀ ਮਾਣੀ ਮੇਰੇ ਮਾਪਿਆਂ ਦੇ ਬੂਹੇ” ਬੋਲੀਆਂ ਦੀ ਪੇਸ਼ਕਾਰੀ ਉਪਰ ਤਾੜੀਆਂ ਦਾ ਮੀਂਹ ਵਰਦਾ ਰਿਹਾ।
ਹਾਜ਼ਰੀਨ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸੁਰੀਲੀ ਅਵਾਜ ਦੀਆਂ ਮਾਲਕ ਰਮਨਜੋਤ ਕੌਰ ਅਤੇ ਰਜ਼ਾ ਖਾਨ ਨੇ ਸਭਿਆਚਾਰਕ ਅਤੇ ਵਿਰਸ਼ੇ ਨੂੰ ਸੰਭਾਲਣ ਵਾਲੀਆਂ ਬੋਲੀਆਂ ਪਾ ਕੇ ਮਹੌਲ ਨੂੰ ਦਿਲਖਿਚਵਾਂ ਬਣਾਈ ਰੱਖਿਆ। ਪ੍ਰੋਗਰਾਮ ਦੌਰਾਨ ਸਾਹਿਤ ਅਤੇ ਮੰਚ ਨਾਲ ਜੁੜੇ ਪੰਜਾਬ ਦੇ ਲੋਕਾਂ ਦੇ ਦਿਲਾਂ `ਤੇ ਰਾਜ ਕਰਨ ਵਾਲੇ ਕਲਾਕਾਰ ਪਹੁੰਚੇ ਹੋਏ ਸਨ।
ਹਾਜ਼ਰੀਨ ਨੂੰ ਏ.ਐਸ.ਆਈ ਬਲਵੰਤ ਸਿੰਘ ਭੀਖੀ ਨੇ ਪ੍ਰੋਗਰਾਮ ਦੀ ਹਰ ਵੰਨਗੀ ਤੋਂ ਸਾਹਿਤ ਅਤੇ ਕਲਾਤਮਿਕ ਭਾਸ਼ਾ ਨਾਲ ਹਰ ਇੱਕ ਦੀ ਭਾਵਨਾ ਨੂੰ ਗੁੰਦੀ ਰੱਖਿਆ।ਉਹਨਾਂ ਪੰਜਾਬ ਅੰਦਰ ਨਸ਼ਿਆਂ ਦੀ ਬੁਰਾਈ ਨੂੰ ਖਤਮ ਕਰਨ ਲਈ ਪ੍ਰਭਾਵਸ਼ਾਲੀ ਜਗ੍ਰਿਤੀ ਮੁਹਿੰਮ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ।ਉਹਨਾਂ ਦੱਸਿਆ ਕਿ ਐਸ.ਐਸ.ਪੀ ਮਾਨਸਾ ਨਰਿੰਦਰ ਭਾਰਗਵ ਮਾਨਸਾ ਜਿਲ੍ਹੇ ਨੂੰ ਪੂਰਨ ਨਸ਼ਾ ਮੁਕਤ ਕਰਨ ਲਈ ਦਿਨ ਰਾਤ ਇੱਕ ਕਰ ਰਹੇ ਹਨ ਤੇ ਸਾਨੂੰ ਸਭ ਵਰਗਾਂ ਨੂੰ ਖਾਸ ਕਰਕੇ ਸਾਡੀਆਂ ਮਾਵਾਂ, ਭੈਣਾ, ਧੀਆਂ ਨੂੰ ਇਸ ਅੰਦਰ ਬੇਖੌਫ ਤੇ ਨਿਡਰ ਹੋ ਕੇ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਸਾਡੇ ਨੌਜਵਾਨ ਗੌਰਵਮਈ ਪੰਜਾਬ ਦੀਆਂ ਕਦਰਾਂ ਕੀਮਤਾਂ ਦਾ ਮਾਣ ਵਧਾਉਂਦੇ ਰਹਿਣ।ਐਸ.ਆਈ ਜਸਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਜੱਗਾ ਸਿੰਘ ਅਲੀਸ਼ੇਰ, ਭੀਮ ਸੈਨ, ਗੁਰਵਿੰਦਰ ਸਿੰਘ, ਨਿਰਮਲ ਮੌਜੀਆ, ਜਗਰਾਜ ਸਿੰਘ ਧੌਲਾ, ਭੋਲਾ ਸਿੰਘ ਕੁਲੈਹਿਰੀ, ਪ੍ਰਸਿੱਧ ਲੇਖਕ ਥੂਹੀ, ਸਕੂਲ ਹੈਡ ਮਾਸਟਰ ਜਗਰਾਜ ਸਿੰਘ ਧੌਲਾ, ਕਸ਼ਮੀਰ ਸਿੰਘ ਪ੍ਰਾਇਮਰੀ ਹੈਡ, ਪਰਮਜੀਤ ਪੰਮੀ, ਮਮਤਾ ਸੇਖਾਂ, ਗੁਰਪ੍ਰੀਤ ਮੈਂਗਲ, ਰਾਮ ਭੀਖੀ, ਮਨਜੋਤ ਮੰਡੇਰ ਜ਼ਰਗ ਐਂਡ ਪਾਰਟੀ ਦੀ ਪੇਸ਼ਕਾਰੀ ਦੀ ਲੋਕਾਂ ਦੇ ਮਨਾਂ ਤੇ ਪ੍ਰਸੰਦੀਦਾ ਪ੍ਰਭਾਵ ਛੱਡ ਕੇ ਗਈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media