Tuesday, May 27, 2025
Breaking News

ਪ੍ਰਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੀ ਅਗਵਾਈ `ਚ ਸੂਬੇ ਦੇ ਸਾਰੇ ਡੀ.ਏ.ਵੀ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ

ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਉਪ ਸਭਾ ਪੰਜਾਬ ਦੀ PUNJ1108201918ਅਗਵਾਈ ਹੇਠ ਸੂਬੇ ਦੇ ਸਾਰੇ ਡੀ.ਏ.ਵੀ ਸਿੱਖਿਆਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਦਾ ਆਯੋਜਨ ਪ੍ਰਧਾਨ ਪ੍ਰਿੰ: ਡਾ. ਜੇ.ਪੀ ਸ਼ੂਰ ਅਤੇ ਸਕੱਤਰ ਡਾ. ਨੀਲਮ ਕਾਮਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ ।
            ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ।ਸਕੂਲ ਦੇ ਵਿਦਿਆਰਥੀਆਂ ਨੇ ‘ਡੀ.ਏ.ਵੀ ਗਾਣ’ ਪੇਸ਼ ਕਰਕੇ ਡੀ.ਏ.ਵੀ ਸੰਸਥਾਵਾਂ ਦੀ ਮਹੱਤਤਾ ਅਤੇ ਉਦੇਸ਼ ’ਤੇ ਚਾਨਣਾ ਪਾਇਆ।ਗਿਆਨ ਦਾ ਪ੍ਰਤੀਕ ਪਵਿੱਤਰ ਜੋਤ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
             PUNJ1108201919ਡਾ. ਨੀਲਮ ਕਾਮਰਾ, ਮੰਤਰੀ ਆਰੀਆ ਪ੍ਰਦੇਸਿ਼ਕ ਪ੍ਰਤੀਨਿਧੀ ਉਪਸਭਾ, ਪੰਜਾਬ ਨੇ ਆਏ ਮਹਿਮਾਨਾਂ ਦਾ ਸੁਆਗਤ  ਕਰਦਿਆਂ ਆਖਿਆ ਕਿ ਆਰੀਆ ਸਮਾਜ ਦੀ ਸਥਾਪਨਾ ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਦੁਆਰਾ ਸਮਾਜ ਦੇ ਕਲਿਆਣ ਲਈ ਹੀ ਕੀਤੀ ਗਈ ਸੀ।ਉਹਨਾਂ ਦੇ ਨਕਸ਼ੇ-ਕਦਮ ’ਤੇ ਚੱਲਦੇ ਹੋਏ ਆਰੀਆ ਪ੍ਰਦੇਸਿ਼ਕ ਪ੍ਰਤੀਨਿਧੀ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਆਰੀਆ ਰਤਨ ਡਾ. ਪੂਨਮ ਸੂਰੀ ਜੀ ਦੇ ਨਿਰਦੇਸ਼ਨ ਵਿੱਚ ਆਰੀਆ ਪ੍ਰਦੇਸਿ਼ਕ ਪ੍ਰਤੀਨਿਧੀ ਉਪਸਭਾ ਵੀ ਹਮੇਸ਼ਾਂ ਮਾਨਵ ਕਲਿਆਣ ਲਈ ਨਿਰੰਤਰ ਉਪਰਾਲੇ ਕਰਦੀ ਰਹਿੰਦੀ ਹੈ।ਉਨ੍ਹਾਂ ਨੇ ਇਸ ਗੱਲ ’ਤੇ ਜੋ਼ਰ ਦਿੱਤਾ ਕਿ ਜੇ ਪਰਮਾਤਮਾ ਨੇ ਸਾਨੂੰ ਮਨੁੱਖ ਦੀ ਜੂਨੇ ਪਾਇਆ ਹੈ ਤਾਂ ਸਾਨੂੰ ਮਨੁੱਖ ਬਣ ਕੇ ਹੀ ਰਹਿਣਾ ਚਾਹੀਦਾ ਹੈ ਅਤੇ ਚੰਗੇ ਕਰਮ ਕਰਕੇ ਜੀਵਨ ਸਫਲ ਕਰਨਾ ਚਾਹੀਦਾ ਹੈ ।
               ਮੁੱਖ ਮਹਿਮਾਨ ਪ੍ਰਿੰ: (ਡਾ.) ਜੇ.ਪੀ ਸ਼ੂਰ ਨੇ ਸੰਬੋਧਿਤ ਕਰਦਿਆਂ ਹੋਇਆ ਕਿਹਾ ਕਿ ਹਰ ਸਾਲ ਪੰਜਾਬ ਦੇ ਸਾਰੇ ਆਰੀਆ ਸਮਾਜੀਆਂ ਅਤੇ ਡੀ.ਏ.ਵੀ ਸਿੱਖਿਆ ਸੰਸਥਾਵਾਂ ਦੁਆਰਾ ਮਨੁੱਖਤਾ ਦੇ ਕਲਿਆਣ ਹੇਤੂ ਅਨੇਕਾਂ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ।ਇਸ ਸਾਲ ਵੀ ਪੰਜਾਬ ਦੇ ਸਾਰੇ ਡੀ.ਏ.ਵੀ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਨੂੰ 100 ਸਾਲ ਹੋ ਗਏ ਹਨ। ਦੇਸ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਏ।ਜਲ ਸੰਕਟ ਅਤੇ ਵਾਤਾਵਰਨ ਦਾ ਪ੍ਰਦੂਸ਼ਣ ਅਜੋਕੇ ਸਮੇਂ ਦੀਆਂ ਪ੍ਰਮੁੱਖ ਸਮੱਸਿਆਵਾਂ ਹਨ।ਇਸ ਲਈ ਅਜਿਹੀਆਂ ਸਮੱਸਿਆਵਾਂ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਇਨ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੁਕ ਕਰਵਾਉਣ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣ । ਸਮਾਜ ਵਿੱਚ ਵਧ ਰਹੀ ਅਨੁਸ਼ਾਸਨਹੀਣਤਾ, ਸਮਾਜਕ ਬੁਰਾਈਆਂ ਅਤੇ ਨੈਤਿਕ ਪੱਖੋਂ ਆ ਰਹੀ ਗਿਰਾਵਟ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ । ਮਹਾਨ ਆਰੀਆ ਸਮਾਜੀਆਂ ਦਾ ਜੀਵਨ ਸਾਡੇ ਲਈ ਪ੍ਰੇਰਨਦਾਇਕ ਹੈ। ਅਜਿਹੇ ਮਹਾਂਪੁਰਖਾਂ ਦੇ ਜਨਮ ਦਿਵਸ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ ਤਾਂ ਜੋ ਨੌਜੁਆਨ ਪੀੜੀ ਉਨ੍ਹਾਂ ਤੋਂ ਪ੍ਰੇਰਨਾ ਲੈ ਸਕੇ । ਅੰਤ ਵਿੱਚ ਉਨ੍ਹਾਂ ਆਰੀਆ ਸਮਾਜ ਦਾ ਉਦੇਸ਼ ਸਰਵ-ਉੱਤਮ ਬਣਨਾ ਅਤੇ ਦੂਸਰਿਆਂ ਨੂੰ ਵੀ ਸਰਵ-ਉੱਤਮ ਬਣਾਉਣਾ ਹੈ ਤਾਂ ਕਿ ਡੀ.ਏ.ਵੀ ਅਤੇ ਆਰੀਆ ਸਮਾਜ ਦਾ ਝੰਡਾ ਸਦਾ ਉੱਚਾ ਰਹੇ। ਪ੍ਰਿੰ: ਡਾ. ਜੇ.ਪੀ ਸ਼ੂਰ ਨੇ ਆਪਣੇ ਕਰ-ਕਮਲਾਂ ਨਾਲ ਪੌਦਾ ਲਗਾਇਆ ਅਤੇ ਤਿੰਨ ਹਜ਼ਾਰ ਪੌਦੇ ਵੰਡ ਕੇ ਪ੍ਰਕਿਰਤੀ ਪ੍ਰਤੀ ਸਨੇਹ ਵੀ ਜਤਾਇਆ ।
            ਸਕੂਲ ਦੇ ਵਿਦਿਆਰਥੀਆਂ ਵਲੋਂ ਆਤਮਕ ਅਨੰਦ ਦੇਣ ਵਾਲਾ ਵੈਦਿਕ ਭਜਨ ‘ਓਮ ਜਪੋ’ ਗਾਇਆ ਗਿਆ ਅਤੇ ਪਿਛਲੇ ਸਾਲ ਦੀ ਵੈਦਿਕ ਪ੍ਰਚਾਰ ਅਤੇ ਜਨ ਕਲਿਆਣ ਹੇਤੂ ਕਰਵਾਈਆਂ ਗਈਆਂ ਗਤੀਵਿਧੀਆਂ ’ਤੇ ‘ਆਡੀਓ-ਵੀਡੀਓ’ ਰਾਹੀਂ ਚਾਨਣਾ ਪਾਇਆ ਗਿਆ। ਇਸ ਮੀਟਿੰਗ ਵਿੱਚ ਸਾਰੀਆਂ ਡੀ.ਏ.ਵੀ ਸੰਸਥਾਵਾਂ ਦੇ ਪ੍ਰਿੰਸੀਪਲਾਂ ਨੇ 2019-2020 ਵਿੱਚ ਹੋਣ ਵਾਲੀ ਵੈਦਿਕ ਅਤੇ ਸਮਾਜ ਕਲਿਆਣ ਦੀਆਂ ਗਤੀਵਿਧੀਆਂ ’ਤੇ ਚਰਚਾ  ਕੀਤੀ  । ਸਾਰਿਆਂ ਨੇ ਇਸ ਗੱਲ ਦਾ ਯਕੀਨ ਦੁਆਇਆ ਕਿ ਸਮਾਜ ਕਲਿਆਣ ਅਤੇ ਵੇਦ ਪ੍ਰਚਾਰ ਲਈ ਉਹ ਹਮੇਸ਼ਾਂ ਹੀ ਭਰਪੂਰ ਉਪਰਾਲੇ ਕਰਦੇ ਰਹਿਣਗੇ।
 ਇਸ ਮੌਕੇ ’ਤੇ ਪ੍ਰਿੰ: ਅਜੇ ਬੇਰੀ, ਪ੍ਰਿੰ: ਪੁਸ਼ਪਿੰਦਰ ਵਾਲੀਆ, ਪ੍ਰਿੰ: ਅਨੀਤਾ ਮੈਨਨ, ਪ੍ਰਿੰ: ਅਮਰਦੀਪ ਗੁਪਤਾ, ਪ੍ਰਿੰ: ਸੀਮਾ, ਪ੍ਰਿੰ: ਨੀਰੂ ਚੱਢਾ, ਪ੍ਰਿੰ: ਸੰਜੇ ਸ਼ਰਮਾ, ਪ੍ਰਿੰ: ਵਿਨੋਦ, ਪ੍ਰਿੰ: ਸਤਵੰਤ ਭੁੱਲਰ, ਪ੍ਰਿੰ: ਜੇ.ਕੇ ਸਿੱਧੂ, ਪ੍ਰਿੰ: ਨੀਰਾ ਸ਼ਰਮਾ, ਪ੍ਰਿੰ: ਪਰਮਜੀਤ, ਪ੍ਰਿੰ: ਵਿਪਿਨ ਅਤੇ ਪੰਜਾਬ ਦੇ ਸਾਰੇ ਡੀ.ਏ.ਵੀ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲ ਮੌਜੂਦ ਸਨ।ਪ੍ਰੋਗਰਾਮ ਦੀ ਸਮਾਪਤੀ ਸ਼ਾਂਤੀ ਪਾਠ ਨਾਲ ਹੋਈ ।
 

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …

Leave a Reply