Sunday, June 15, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਦੇ ਈਸ਼ ਚੌਧਰੀ ਨੇ ਤੈਰਾਕੀ ਪ੍ਰਤੀਯੋਗਿਤਾ `ਚ ਜਿੱਤੇ ਇੱਕ ਕਾਂਸੀ ਤੇ ਦੋ ਸਿਲਵਰ ਦੇ ਤਮਗੇ

ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਦੇ ਈਸ਼ ਚੌਧਰੀ ਨੇ ਰਾਜ ਪੱਧਰੀ ਤੈਰਾਕੀ ਪ੍ਰਤੀਯੋਗਿਤਾ `ਚ ਦੋ ਸਿਲਵਰ PUNJ1108201917ਅਤੇ ਇੱਕ ਕਾਂਸੀ ਦਾ ਤਮਗਾ ਜਿੱਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਹੈ ਕਿ 42ਵੀਂ ਸੀਨੀਅਰ ਪੰਜਾਬ ਤੈਰਾਕੀ ਪ੍ਰਤੀਯੋਗਿਤਾ ਦਾ ਆਯੋਜਨ ਸੰਗਰੂਰ ਵਿਖੇ ਕੀਤਾ ਗਿਆ।ਈਸ਼ ਚੌਧਰੀ ਨੇ 50 ਮੀਟਰ ਬਟਰਫਲਾਈ ਤੇ 4 ਗੁਣਾ 100 ਮੀਟਰ ਰਿਲੇਅ ਅਤੇ 4 ਗੁਣਾ 100 ਮੀਟਰ ਫ੍ਰੀ ਸਟਾਈਲ `ਚ ਕਾਂਸੀ ਦਾ ਤਮਗਾ ਹਾਸਲ ਕੀਤਾ।ਪ੍ਰਿੰਸੀਪਲ ਅਮਜ਼ਨਾ ਨੇ ਈਸ਼ ਚੌਧਰੀ ਦੀ ਸਫਲਤਾ `ਤੇ ਵਧਾਈ ਦਿੰਦਿਆਂ ਉਸ ਦੀ ਸਖਤ ਮਿਹਨਤ, ਨਿਰੰਤਰ ਅਭਿਆਸ, ਅਤੇ ਦ੍ਰਿੜ ਨਿਸਚੇ ਦੀ ਸ਼ਲਾਘਾ ਕੀਤੀ।ਸਕੂਲ ਦੇ ਚੇਅਰਮੈਨ ਡਾ. ਵੀ.ਪੀ ਲੱਖਣਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਈਸ਼ ਚੌਧਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply