ਵੱਖ ਵੱਖ ਜਥੇਬੰਦੀਆਂ ਨੇ ਲਾਇਆ ਗਿਆ ਧਰਨਾ, ਲੌਂਗੋਵਾਲ ਦਾ ਬਜ਼਼ਾਰ ਰਿਹਾ ਮੁਕੰਮਲ ਬੰਦ
ਲੌਂਗੋਵਾਲ, 13 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜਣ ਵਿਰੁੱਧ ਲੌਂਗੋਵਾਲ ਦਾ ਬਜ਼ਾਰ ਮੁਕੰਮਲ ਬੰਦ ਰਿਹਾ।ਅਮਨ ਸ਼ਾਂਤੀ ਲਈ ਪੁਲੀਸ ਨੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਹੋਏ ਸਨ।ਵੱਖ-ਵੱਖ ਜਥੇਬੰਦੀਆਂ ਵਲੋਂ ਲੌਂਗੋਵਾਲ ਦੇ ਮੇਨ ਬਾਜ਼ਾਰ ਵਿਚੋਂ ਦੀ ਹੋ ਕੇ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਡਰੇਨ ਦੇ ਪੁੱਲ `ਤੇ ਆਵਾਜਾਈ ਰੋਕ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਪ੍ਰਾਚੀਨ ਮੰਦਰ 700 ਸਾਲ ਪੁਰਾਣਾ ਬਣਿਆ ਹੋਇਆ ਸੀ ਅਤੇ ਇਸ ਇਤਿਹਾਸਕ ਮੰਦਰ ਲਈ ਭਾਰਤ ਦੇ ਉਸ ਸਮੇਂ ਦੇ ਬਾਦਸ਼ਾਹ ਸਿਕੰਦਰ ਲੋਧੀ ਵਲੋਂ 700 ਕਨਾਲ ਜ਼ਮੀਨ ਵੀ ਦਿੱਤੀ ਗਈ ਸੀ, ਜੋ ਕਿ ਮੰਦਰ ਦੇ ਨਾਂ ਰਜਿਸਟਰਡ ਹੈ।ਪਰ ਹੁਣ ਸਾਜ਼ਿਸ਼ ਦੇ ਤਹਿਤ ਕੇਂਦਰ ਸਰਕਾਰ ਵਲੋਂ ਇਸ ਮੰਦਰ ਨੂੰ ਜ਼ਬਰਦਸਤੀ ਤੋੜਿਆ ਗਿਆ ਹੈ। ਮੰਦਰ ਵਿੱਚ ਮੂਰਤੀ ਦੀ ਵੀ ਬੇਅਦਬੀ ਕੀਤੀ ਗਈ ਹੈ ਅਤੇ ਉਥੇ ਗਏ ਰਵਿਦਾਸੀਆ ਸਮਾਜ ਦੇ ਸੰਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਧੱਕੇ ਕਾਰਨ ਦਲਿਤ ਭਾਈਚਾਰੇ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਪੂਰੇ ਦੇਸ਼ `ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੰਦਰ ਨੂੰ ਦੁਬਾਰਾ ਤੋਂ ਉਸੇ ਤਰ੍ਹਾਂ ਠੀਕ ਕਰਕੇ ਗੁਰੂ ਰਵੀਦਾਸ ਮਹਾਰਾਜ ਜੀ ਦੀ ਮੂਰਤੀ ਦੀ ਸਥਾਪਨਾ ਨਾ ਕੀਤੀ ਤਾਂ ਸਮੁੱਚੇ ਦਲਿਤ ਭਾਈਚਾਰੇ ਨੂੰ ਭਾਰੀ ਅੰਦੋਲਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ।
ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਡਾ. ਹਰਬੰਸ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਅੰਮ੍ਰਿਤਪਾਲ ਸਿੰਘ ਸਿੱਧੂ, ਅਮਰਜੀਤ ਸਿੰਘ ਗਿੱਲ ਕਿਰਤੀ ਲੋਕ ਏਕਤਾ ਗਰੁੱਪ ਦੇ ਆਗੂ ਪ੍ਰਿਥੀ ਲੌਂਗੋਵਾਲ, ਰਾਮ ਸਿੰਘ, ਅਜੈਬ ਸਿੰਘ, ਬਲੌਰ ਸਿੰਘ, ਤਰਸੇਮ ਸਿੰਘ ਕਿਲਾ ਭਰੀਆਂ, ਸੁਖਵਿੰਦਰ ਸਿੰਘ ਗੁੱਲੂ, ਅੰਬੇਡਕਰ ਕਲੱਬ ਦੇ ਚੇਅਰਮੈਨ ਗੁਰਧਿਆਨ ਸਿੰਘ, ਏ.ਐਸ.ਆਈ ਬਲਦੇਵ ਸਿੰਘ, ਕਸ਼ਮੀਰਾ ਸਿੰਘ, ਗੁਰਚਰਨ ਸਿੰਘ ਅਤੇ ਵੱਡੀ ਲੋਕ ਹਾਜ਼ਰ ਸਨ ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media