ਲੌਂਗੋਵਾਲ, 15 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਵਿਦਿਆਰਥੀਆਂ ਲਈ ਇਕ
ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਗਵਾਲੀਅਰ ਤੋਂ ਆਚਾਰਿਆ ਪਵਨ ਵਿਸ਼ੇਸ਼ ਤਕਨੀਕਾਂ ਸਮਝਾਉਣ ਲਈ ਆਏ।ਉਨ੍ਹਾਂ ਨੇ ਸਾਇੰਟੀਫਿਕ ਰਿਸਰਚ `ਤੇ ਅਧਾਰਿਤ ਵਿਧੀਆਂ ਗੈਪ ਥੈਰੇਪੀ, ਬ੍ਰੇਨ ਰਿਪ੍ਰੋਗ੍ਰਾਮਿੰਗ ਅਤੇ ਰਿਟੇਂਸ਼ਨ ਥੈਰੇਪੀ ਦੀ ਉਪਯੋਗਿਤਾ ਸਿਖਾਉਂਦੇ ਹੋਏ ਦੱਸਿਆ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਕੇ ਪੜਨ ਲਈ ਬੈਠਦੇ ਹਾਂ ਤਾਂ ਪਹਿਲਾਂ ਕੀਤੇ ਹੋਏ ਕੰਮ ਦੇ ਖਿਆਲ ਆਪਣੇ ਦਿਮਾਗ ਵਿੱਚ ਚਲਦੇ ਰਹਿੰਦੇ ਹਨ।ਜਿਸ ਕਰਕੇ ਆਪਣਾ ਪੂਰਾ ਧਿਆਨ ਪੜਨ ਵਿੱਚ ਨਹੀਂ ਲਗਾ ਪਾਉਂਦੇ ।ਇਨ੍ਹਾਂ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਆਉਣ ਤੋਂ ਰੋਕਣ ਲਈ ਆਚਾਰਿਆ ਪਵਨ ਨੇ ਗੈਪ ਥੈਰੇਪੀ ਵਿਧੀ ਸਿਖਾਈ, ਜਿਸ ਨਾਲ ਬੱਚੇ ਆਪਣੇ ਪੜਾਈ ਦੇ
ਸਮੇਂ ਦਾ ਪੂਰਾ ਲਾਹਾ ਸਕਣਗੇ। ਉਨ੍ਹਾਂ ਕਿਹਾ ਕਿ ਸਾਡੇ ਦਿਮਾਗ ਵਿੱਚ ਫਿਲਮਾਂ, ਗਾਣਿਆਂ ਦਾ ਪ੍ਰਭਾਵ ਜਿਆਦਾ ਹੁੰਦਾ ਹੈ ਕਿਉਂਕਿ ਅਸੀਂ ਆਪਣੀ ਆਦਤ ਅਨੁਸਾਰ ਕੋਈ ਵੀ ਫਿਲਮ ਦੇਖਣ ਤੋਂ ਬਾਅਦ ਉਸ ਬਾਰੇ ਸੋਚਦੇ ਰਹਿੰਦੇ ਹਾਂ।ਜੇਕਰ ਪੜਾਈ ਤੋਂ ਬਾਅਦ ਵੀ ਆਪਣੀ ਪੜਾਈ ਬਾਰੇ ਵਿਜ਼ੁਲਾਈਜ਼ ਕੀਤਾ ਜਾਵੇ ਤਾਂ ਅਸੀਂ ਕਾਫੀ ਲੰਮੇ ਸਮੇਂ ਤੱਕ ਆਪਣੇ ਪੜੇ ਹੋਏ ਪ੍ਰਸ਼ਨਾਂ ਨੂੰ ਯਾਦ ਰੱਖ ਸਕਦੇ ਹਾਂ।ਆਚਾਰਿਆ ਪਵਨ ਨੇ ਬੱਚਿਆਂ ਨੂੰ ਬ੍ਰੇਨ ਡਾਇਰੀ ਦਾ ਇਸਤੇਮਾਲ ਕਰਨਾ ਸਿਖਾਉਂਦੇ ਹੋਏ ਭਵਿੱਖ ਵਿੱਚ ਹੋਣ ਵਾਲੇ ਉਸ ਦੇ ਫਾਇਦੇ ਵੀ ਦੱਸੇ, ਨਾਲ ਹੀ ਆਪਣੇ ਗੁੱਸੇ ਅਤੇ ਸਟ੍ਰੈਸ ਨੂੰ ਘੱਟ ਕਰਨ ਦੀ ਵਿਧੀ ਵੀ ਸਿਖਾਈ ।
ਵ ਰਕਸ਼ਾਪ ਦੇ ਅੰਤ ਵਿੱਚ ਸਕੂਲ ਮੁਖੀ ਮੈਡਮ ਰਣਜੀਤ ਕੌਰ ਨੇ ਕਿਹਾ ਕਿ ਇਸ ਨਾਲ ਬੱਚਿਆਂ ਵਿੱਚ ਚੰਗੇ ਸੰਸਕਾਰ ਵੀ ਆਉਣਗੇ।ਇਸ ਮੌਕੇ ਸਕੂਲ ਦੇ ਅਧਿਆਪਕ ਕਿਰਨਪਾਲ, ਸਪਨਾ ਰਾਣੀ, ਗੁਰਪ੍ਰੀਤ ਕੌਰ, ਯੋਗਿਤਾ ਦੁੱਗਲ ਅਤੇ ਵਿਦਿਆਰਥੀ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media