ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ
ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਮੈਗਜ਼ੀਨ ‘ਬਿਬੇਕਸਰ’ ਰਿਲੀਜ ਕੀਤਾ ਗਿਆ।ਸੈਸ਼ਨ 2018-19 ਦਾ ਇਹ ਸਕੂਲ ਮੈਗਜ਼ੀਨ ਸੰਸਥਾ ਦੇ 125 ਸਾਲਾ ਸਥਾਪਨਾ ਦਿਵਸ (22 ਅਕਤੂਬਰ 1893 ਤੋਂ 2018) ਨੂੰ ਸਮਰਪਿਤ ਕੀਤਾ ਗਿਆ ਹੈ। ਸਵਾ ਸੌ ਸਾਲ ਦੇ ਅਰਸੇ ਦੌਰਾਨ ਇੱਥੋੋਂ ਬਹੁਤ ਹੀ ਨਾਮਵਰ ਹਸਤੀਆਂ ਨੇ ਵਿੱਦਿਆ ਪ੍ਰਾਪਤ ਕਰਕੇ ਦੇਸ਼ ਦੇ ਕੋਨੋ-ਕੋਨੇ ’ਚ ਆਪਣੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।
ਛੀਨਾ ਨੇ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਇਸ ਮੈਗਜ਼ੀਨ ਦੀ ਵਧਾਈ ਦਿੰਦਿਆਂ ਦੱਸਿਆ ਕਿ ਵਿੱਦਿਅਕ ਅਦਾਰਿਆਂ ਦੇ ਮੈਗਜ਼ੀਨ ਦੀ ਇਤਿਹਾਸਕ ਤੇ ਸਾਹਿਤਕ ਪੱਖੋਂ ਨਿਆਰੀ ਪਹਿਚਾਣ ਹੁੰਦੀ ਹੈ।ੲੱਥੋਂ ਨਵੀਆਂ ਕਲਮਾਂ ਨੂੰ ਪੁੰਗਰਨ ਦਾ ਮੌਕਾ ਮਿਲਦਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਗਵਰਨਿੰਗ ਕੌਂਸਲ ਦੇ ਪ੍ਰਬੰਧ ਅਧੀਨ ਕਾਰਜਸ਼ੀਲ ਸਮੂਹ ਵਿੱਦਿਅਕ ਸੰਸਥਾਵਾਂ ਵਚਨਬੱਧ ਹਨ।ਸਕੂਨ ਦੀਆਂ ਵਿੱਦਿਅਕ, ਧਾਰਮਿਕ, ਸਪੋਰਟਸ, ਸਾਹਿਤਕ, ਸੱਭਿਆਚਾਰਕ, ਕਲਾ ਆਦਿ ਹਰੇਕ ਪੱਖੋਂ ਸ਼ਾਨਦਾਰ ਪ੍ਰਾਪਤੀਆਂ ਹਨ।
ਪ੍ਰਿੰਸੀਪਲ ਡਾ. ਗੋਗੋਆਣੀ ਨੇ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਸਕੂਲ ਨੂੰ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਮੈਗਜ਼ੀਨ ’ਚ ਸਕੂਲ ਦਾ ਸਵਾ ਸੌ ਸਾਲ ਦਾ ਇਤਿਹਾਸ ਪ੍ਰਕਾਸ਼ਿਤ ਕੀਤਾ ਗਿਆ ਹੈ।ਇਸ ਤੋਂ ਇਲਾਵਾ ਵਿੱਦਿਅਕ ਖੇਤਰ, ਸੱਭਿਆਚਾਰਕ, ਖੇਡਾਂ ਆਦਿ ਗਤੀਵਿਧੀਆਂ ’ਚ ਉਪਲਬੱਧੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਜ਼ਿਕਰ ਅਤੇ ਹੁਣ ਤੱਕ ਦੀ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ।
ਡਾ. ਗੋਗੋਆਣੀ ਨੇ ਕਿਹਾ ਕਿ ਗਵਰਨਿੰਗ ਕੌਂਸਲ ਦੇ ਸਤਿਕਾਰਤ ਪ੍ਰਬੰਧਕਾਂ ਦਾ ਥਾਪੜਾ ਤੇ ਉਤਸ਼ਾਹ ਸਾਡੀ ਸ਼ਕਤੀ ਹੈ।ਉਨ੍ਹਾਂ ਕਿਹਾ ਕਿ ਮੈਗਜ਼ੀਨ ਦਾ ਸੰਪਾਦਕੀ ਮੰਡਲ ਦੀ ਮਿਹਨਤ ਤੇ ਵਿਦਿਆਰਥੀਆਂ ਵਲੋਂ ਧਾਰਮਿਕ, ਸਾਹਿਤਕ, ਵਿੱਦਿਅਕ ਅਤੇ ਅਨੇਕਾਂ ਵਿਸ਼ਿਆਂ ਉਪਰ ਰਚਿਤ ਰਚਨਾਵਾਂ ‘ਬਿਬੇਕਸਰ’ ਦਾ ਸੁਹੱਪਣ ਹਨ।
ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਕੌਂਸਲ ਦੇ ਅੰਡਰ ਸੈਕਟਰੀ ਡੀ. ਐਸ.ਰਟੌਲ ਨੇ ਪ੍ਰਿੰ: (ਡਾ.) ਗੋਗੋਆਣੀ ਵਲੋਂ ਮੈਗਜ਼ੀਨ ਬਿਬੇਕਸਰ 2018-19 ਪ੍ਰਕਾਸ਼ਿਤ ਕਰਨ ’ਤੇ ਸ਼ੁਭ ਇੱਛਾਵਾਂ ਦਿੱਤੀਆਂ।
Check Also
ਐਨ.ਸੀ.ਸੀ ਕੈਂਪ ਵਿੱਚ ਆਫ਼ਤ ਪ੍ਰਬੰਧਨ, ਫਾਇਰਿੰਗ ਅਤੇ ਪਰਮਾਣੂ ਊਰਜਾ ਬਾਰੇ ਵਿਸ਼ੇਸ਼ ਸੈਸ਼ਨ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – 9 ਪੰਜਾਬ ਬਟਾਲਿਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਕੰਬਾਈਨਡ ਐਨੁਅਲ ਟ੍ਰੇਨਿੰਗ …
Punjab Post Daily Online Newspaper & Print Media