ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ)- ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ
ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਕਰਵਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਤਹਿਤ ਗੁਰੂ ਨਾਨਕ ਬਾਣੀ ਅਤੇ ਸਮਾਜਿਕ ਚੇਤਨਤਾ’ ਦੇ ਵਿਸ਼ੇ ’ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਹਿਯੋਗ ਨਾਲ ਸੈਮੀਨਾਰ ਅਤੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2019 ਦਾ ਅਯੋਜਨ ਕੀਤਾ ਗਿਆ।ਇਸ ਤਹਿਤ ਵਿਦਿਆਰਥੀਆਂ ਨੂੰ ਸਮਾਜਿਕ ਵਹਿਮਾ ਭਰਮਾ, ਜਾਦੂ ਟੂਣਿਆਂ, ਨਸ਼ਿਆਂ ਅਤੇ ਜਾਤਪਾਤ ਵਰਗੀਆਂ ਸਮਾਜਿਕ ਬੁਰਾਈਆਂ ਤਂੋ ਦੂਰ ਰਹਿਣ ਅਤੇ ਸਾਇੰਸ ਪ੍ਰਤਿ ਚੇਤਨਾ ਵਧਾਉਣ ਸੰਬੰਧੀ ਸਮਝਾਇਆ ਗਿਆ।
ਸੈਮੀਨਾਰ ’ਚ ਤਰਕਸ਼ੀਲ ਸੁਸਾਇਟੀ ਦੇ ਮਾਝਾ ਜੋਨ ਦੇ ਸਰਪ੍ਰਸਤ ਸੁਖਦੀਪ ਸਿੰਘ ਸਿੱਧੂ, ਮੁਖਤਿਆਰ ਸਿੰਘ, ਕਰਮਦੀਪ ਸਿੰਘ, ਸਿਮਰਨਜੀਤ ਕੌਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ।ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਸਿਰਪਾਉ ਭੇਂਟ ਕਰਕੇ `ਜੀ ਆਇਆਂ` ਕਿਹਾ।ਉਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ’ਚ ਹਰ ਵਹਿਮ ਭਰਮ ਦਾ ਜਵਾਬ ਤਰਕ ਨਾਲ ਮਿਲਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਨੇ ਖੁਦ ਪੁਜਾਰੀਵਾਦ ਅਤੇ ਪਾਖੰਡਵਾਦ ਦਾ ਵਿਰੋਧ ਕੀਤਾ।ਇਸ ਕਰਕੇ ਸਾਨੂੰ ਵਿਗਿਆਨਕ ਚੇਤਨਾ ਦਾ ਧਾਰਨੀ ਬਣ ਕੇ ਸਮਾਜਿਕ ਬੁਰਾਈਆਂ ਪ੍ਰਤਿ ਚੇਤਣ ਰਹਿਣਾ ਚਾਹੀਦਾ ਹੈ ਤਾਂ ਹੀ ਅਸੀਂ ਆਉਣ ਵਾਲੇ ਸਮੇਂ ਦੇ ਹਾਣੀ ਬਣ ਸਕਦੇ ਹਾਂ।ਅਸੀਂ ਅਧੁਨਿਕ ਸੁੱਖ ਸਹੂਲਤਾਂ ਸਾਇੰਸ ਦੀਆਂ ਮਾਣਦੇ ਹਾਂ ਪਰ ਪੂਜਾ ਭੇਖੀ ਪਖੰਡੀਆਂ ਤੇ ਡੇਰਾਵਾਦ ਦੀ ਕਰਦੇ ਹਾਂ ਜਿਸ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ।
ਸੁਸਾਇਟੀ ਦੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਸੁਖਦੀਪ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਸਰਲ ਤੇ ਸੌਖੇ ਤਰੀਕੇ ਨਾਲ ਸਮਾਜਿਕ ਵਹਿਮਾਂ ਭਰਮਾਂ ਬਾਰੇ ਦੱਸਦਿਆਂ ਗੁਰੂ ਨਾਨਕ ਬਾਣੀ ਕਿਵੇਂ ਤਰਕ ਨਾਲ ਇਨ੍ਹਾਂ ਵਹਿਮਾਂ ਭਰਮਾਂ ’ਚੋਂ ਸਾਨੂੰ ਬਾਹਰ ਕੱਢਦੀ ਹੈ ਬਾਰੇ ਵਿਸਥਾਰ ਸਹਿਤ ਦੱਸਿਆ।
ਉਨ੍ਹਾਂ ਵਿਦਿਆਰਥੀਆਂ ਨੂੰ ਸਾਇੰਸ ਨਾਲ ਜੁੜਨ ਅਤੇ ਸਮਾਜਿਕ ਬੁਰਾਈਆਂ ਪ੍ਰਤਿ ਚੇਤਨ ਹੋਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਸਮਾਜਿਕ ਚੇਤਨਤਾ ਤੋਂ ਵਾਂਝਾ ਹੋ ਉਹ ਖੁਦ ਹੀ ਜਿਉਂਦਾ ਜਾਗਦਾ ਭੂਤ ਹੈ।ਇਸ ਲਈ ਸਾਨੂੰ ਸਮਾਜਿਕ ਅਤੇ ਵਿਗਿਆਨਕ ਚੇਤਨਾ ਦਾ ਰਾਹੀਂ ਬਣ ਕੇ ਸਮਾਜ ’ਚ ਵਹਿਮ ਭਰਮ, ਨਸ਼ੇ, ਜਾਦੂ ਟੂਣੇ, ਭੇਖ ਅਤੇ ਪਾਖੰਡਵਾਦ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ।ਸੈਮੀਨਾਰ ਉਪਰੰਤ ਕਾਲਜ ਦੇ ਵਿਦਿਆਰਥੀਆਂ ਅਤੇ ਬਾਹਰਲੇ ਸਕੂਲਾਂ ਤੋਂ ਆਏ ਵਿਦਿਆਰਥੀਆਂ ਦੀ ਚੇਤਨਾ ਪ੍ਰੀਖਿਆ ਵੀ ਕਰਵਾਈ ਗਈ।ਜਿਸ ਵਿੱਚ ਲਗਭਗ 80 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ।ਇਸ ਦੌਰਾਨ ਸਮੂਹ ਕਾਲਜ ਸਟਾਫ ਅਤੇ ਵਿਦਿਆਰਥੀ ਹਾਜਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media