ਪਠਾਨਕੋਟ, 15 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪੱਧਰੀ 73ਵੇਂ ਆਜ਼ਾਦੀ ਦਿਵਸ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ
ਲਈ ਅਧੁਨਿਕ ਖੇਡ ਸਟੇਡੀਅਮ ਲਮੀਣੀ (ਪਠਾਨਕੋਟ) ਵਿਖੇ ਫੂਲ ਡਰੈਸ ਰਿਹਰਸਲ ਕੀਤੀ ਗਈ, ਜਿਸ ਵਿੱਚ ਮਾਰਚ ਪਾਸਟ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਤਿਾ ਗਿਆ।ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਪਰੇਡ ਦਾ ਨਿਰੀਖਣ ਕੀਤਾ ।
ਇਸ ਮੋਕੇ ਤੇ ਵੱਖ ਵੱਖ ਸਕੂਲਾਂ ਦੇ ਐਨ.ਸੀ.ਸੀ ਦੇ ਕੈਡਿਟਾਂ, ਖਿਡਾਰੀਆਂ, ਪੰਜਾਬ ਪੁਲਿਸ ਦੇ ਜਵਾਨਾਂ, ਆਰਮੀ ਬੈਂਡ, ਹੋਮ ਗਾਰਡ ਦੀ ਟੁਕੜੀ ਅਤੇ ਵੱਖ-ਵੱਖ ਸਕੂਲਾਂ ਦੇ ਬੈਂਡ ਟੀਮਾਂ ਨੇ ਮਾਰਚ ਪਾਸਟ ਕੀਤਾ।ਇਸ ਤੋਂ ਇਲਾਵਾ ਪੀ.ਟੀ. ਸ਼ੋਅ, ਕੋਰੀਉਗ੍ਰਾਫੀ, ਪਾਰਟੀਆਂ, ਗਿੱਧਾ ਅਤੇ ਭੰਗੜੇ ਦੀ ਵੀ ਰਿਹਰਸਲ ਕੀਤੀ ਗਈ।ਪੰਜਾਬ ਪੁਲਿਸ ਦੀ ਟੁਕੜੀ , ਹੋਮਗਾਰਡ, ਐਨ.ਸੀ.ਸੀ. ਸੀਨੀਅਰ ਡਿਵੀਜ਼ਨ ਅਤੇ ਐਨ.ਸੀ.ਸੀ. ਜੂਨੀਅਰ ਡਿਵੀਜਨ ਦੇ ਕੈਡਿਟਾਂ ਅਤੇ ਵੱਖ ਵੱਖ ਸਕੂਲਾਂ ਦੇ ਬੈਂਡ ਨੇ ਮਾਰਚ ਪਾਸਟ ਕੀਤਾ।
ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਅਗਸਤ 2019 ਨੂੰ ਪਠਾਨਕੋਟ ਵਿਖੇ ਜ਼ਿਲ੍ਹਾ ਪੱਧਰੀ ਆਜਾਦੀ ਦਿਵਸ ਸਮਾਗਮ ਜੋ ਅਧੁਨਿਕ ਖੇਡ ਸਟੇਡੀਅਮ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸੁਖਬਿੰਦਰ ਸਿੰਘ ਸਰਕਾਰੀਆ ਕੈਬਨਿਟ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media