Wednesday, March 25, 2026

ਜਿਲ੍ਹਾ ਸਿਹਤ ਅਫਸਰ ਅਤੇ ਟੀਮ ਵਲੋਂ ਹੜ੍ਹ ਸੰਭਾਵਿਤ ਖੇਤਰਾਂ ਦਾ ਦੌਰਾ

ਪਠਾਨਕੋਟ, 15 ਅਗਸਤ (ਪੰਜਾਬ ਪੋਸਟ ਬਿਊਰੋ) –    ਸਿਵਲ ਸਰਜਨ ਡਾ: ਨੈਨਾ ਸਲਾਥੀਆਂ ਦੇ ਹੁਕਮਾਂ ਅਨੁਸਾਰ ਜਿਲ੍ਹਾ ਸਿਹਤ ਅਫਸਰ PUNJ1508201906ਡਾ. ਰੇਖਾ ਘਈ, ਡਾ. ਰਵੀ ਕਾਂਤ ਐਸ.ਐਮ.ਓ ਸੀ.ਐਚ.ਸੀ ਨਰੋਟ ਜੈਮਲ ਸਿੰਘ, ਜਿਲ੍ਹਾ ਐਪੀਡਿਮਾਲੋਜਿਸਟ ਡਾ. ਸੁਨੀਤਾ ਸ਼ਰਮਾ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਹੜ੍ਹ ਸੰਭਾਵਿਤ ਕਥਲੋਰ ਅਤੇ ਬਮਿਆਲ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਮੋਕੇ ਦਾ ਜਾਇਜ਼ਾ ਲਿਆ ਗਿਆ।ਉਨਾਂ ਲੋਕਾਂ ਨੂੰ ਹੜ੍ਹ ਬਾਰੇ ਸੁਚੇਤ ਰਹਿਣ ਬਾਰੇ ਕਿਹਾ।ਬਰਸਾਤ ਦੇ ਮੌਸਮ ਵਿੱਚ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਕੋਲਰਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ।ਸੀ.ਐਚ.ਸੀ ਨੋ.ਜੈ.ਸਿੰਘ, ਪੀ.ਐਚ.ਸੀ ਕਥਲੋਰ ਅਤੇ ਬਮਿਆਲ ਵਿੱਚ ਜਰੂਰੀ ਦਵਾਈਆਂ ਤੇ ਕਲੋਰੀਨ ਆਦਿ ਦੀਆਂ ਗੋਲੀਆਂ ਹਰ ਸਮੇਂ ਤਿਆਰ ਰੱਖਣ ਲਈ ਹਦਾਇਤ ਕੀਤੀ ਗਈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply