ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ) – ਇਕ ਨਾ ਮਲੂਮ ਸਰਦਾਰ ਵਿਅਕਤੀ ਦੀ ਲਾਸ਼ ਬੈਡਮਿੰਟਨ ਹਾਲ ਦੀ ਬੈਕ ਸਾਇਡ ਤੋਂ ਜਮੀਨ `ਤੇ
ਪਾਈ ਮਿਲੀ ਹੈ। ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦਾ ਪਤਾ ਅਤੇ ਵਾਰਸਾਂ ਦਾ ਕੋਈ ਪਤਾ ਨਹੀ ਲੱਗਾ।ਲਾਸ਼ ਮੌਰਚਰੀ ਹਾਊਸ ਸਿਵਲ ਹਸਪਤਾਲ ਵਿਖੇ 72 ਘੰਟੇ ਲਈ ਰੱਖੀ ਗਈ ਹੈ।ਜਿਸ ਦੀ ਉਮਰ ਕਰੀਬ 40/45 ਸਾਲ, ਰੰਗ ਕਣਕ-ਵਿੰਨਾਂ ਕੱਦ 5’-5/6’’, ਦਾਹੜੀ ਰੱਖੀ ਹੋਈ, ਸਰੀਰ ਪਤਲਾ ਤੇ ਕਮਜ਼ੋਰ ਹੈ। ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਵਿਅਕਤੀ ਬਾਬਤ ਜਾਣਦਾ ਹੋਵੇ, ਤਾਂ ਅਸ਼ਵਨੀ ਕੁਮਾਰ ਏ.ਐਸ.ਆਈ ਪੁਲਿਸ ਚੌਂਕੀ ਦੁਰਗਿਆਣਾ ਮੰਦਰ ਫੋਨ ਨੰ: 78371-40018 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media