Tuesday, November 24, 2026

ਗੈਸ ਏਜੰਸੀ ਭਿੱਖੀਵਿੰਡ ਵੱਲੋ ਜਾਗਰੂਕ ਰੈਲੀ ਕੱਢੀ ਗਈ

PPN22091403ਭਿੱਖੀਵਿੰਡ, 22 ਸਤੰਬਰ (ਰਾਣਾ ਬੁੱਗ) – ਐਲ.ਪੀ.ਜੀ ਗੈਸ ਦੇ ਗ੍ਰਾਹਕਾਂ ਨੂੰ ਗੈਸ ਦੀ ਵਰਤੋਂ ਪ੍ਰਤੀ ਜਾਗਰੁਕ ਕਰਨ ਲਈ ਭਾਰਤ ਗੈਸ ਏਜੰਸੀ ਭਿੱਖੀਵਿੰਡ ਵੱਲੋ ਰੈਲੀ ਕੱਢੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੈਸ ਏਜੰਸੀ ਮਾਲਕ ਵਨੀਤ ਕਪੂਰ ਨੇ ਦੱਸਿਆ ਕਿ ਇਸ ਰੈਲੀ ਦਾ ਮੁੱਖ ਉਪਦੇਸ਼ ਗ੍ਰਾਹਕਾਂ ਨੂੰ ਗੈਸ ਦਾ ਇਸਤੇਮਾਲ ਸੁਰਖਸ਼ਿਤ ਤਰੀਕੇ ਨਾਲ ਕਰਨ ਸਬੰਧੀ ਹੈ।ਉਹਨਾਂ ਅੱਗੇ ਕਿਹਾ ਕਿ ਸੁਰੱਖਿਆ ਦੇ ਪੰਜ ਮੰਤਰ ਵਾਲੇ ਪੈਂਪਲਟ ਵੰਡ ਕਿ ਗੈਸ ਦੀ ਵਰਤੋ ਤੇ ਸੁਰੱਖਿਆ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ।ਇਸ ਮੌਕੇ ਅੇਸ.ਅੇਚ.ਓ ਜਸਪਾਲ ਸਿੰਘ ਭਿੱਖੀਵਿੰਡ, ਦੀਪਕ ਕੁਮਾਰ,ਸੁਖਦੇਵ ਸਿੰਘ, ਰਘੂਬੀਰ ਸਿੰਘ, ਗੁਰਮੀਤ ਸਿੰਘ, ਸਾਬਾ ਸਿੰਘ, ਰਣਜੀਤ ਸਿੰਘ, ਰਾਣਾ ਪੱਧਰੀ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply